ਸਾਡਾ ਮੁੱਖ ਏਜੰਡਾ ਪਟਿਆਲਾ ਦਾ ਵਿਕਾਸ ਕਰਨਾ: ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਪਟਿਆਲਾ ਹੁਣ ਵਿਕਾਸ ਦੇ ਰਾਹ ਉੱਤੇ ਚੱਲੇਗਾ'

Our main agenda is to develop Patiala: Aman Arora

ਪਟਿਆਲਾ: ਪਟਿਆਲਾ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪਟਿਆਲਾ ਵਿਖੇ ਪ੍ਰੈਸ ਵਾਰਤਾ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਹੈ ਕਿ ਪਟਿਆਲਾ ਵਿਖੇ ਪਾਰਟੀ ਦਾ ਮੇਅਰ ਕੁੰਦਨ ਗੋਗੀਆ ਸਰਬ ਸੰਮਤੀ ਨਾਲ ਚੁਣੇ ਗਏ ਹਨ ਅਤੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।

ਅਮਨ ਅਰੋੜਾ ਨੇ ਕਿਹਾ ਹੈ ਕਿ ਪਟਿਆਲਾ ਵਿਖੇ ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਡਿਪਟੀ ਮੇਅਰ ਚੁਣੇ ਗਏ ਹਨ। ਉਨ੍ਹਾਂ ਨੇ ਕਿਹ ਹੈ ਕਿ ਪੰਜਾਬ ਵਿੱਚ ਸਰਪੰਚੀ, ਨਗਰ ਨਿਗਮ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਜਿੱਤੀਆ ਹਨ। ਅਮਨ ਅਰੋੜਾ ਨੇ ਕਿਹਾ ਹੈ ਕਿ 55 ਫੀਸਦ ਵਾਰਡ ਪਾਰਟੀ ਨੇ ਜਿੱਤੇ ਹਨ।  ਉਨ੍ਹਾਂ ਨੇ ਕਿਹਾ ਹੈ ਕਿ ਦੂਜੀਆਂ ਪਾਰਟੀਆਂ 30 ਫੀਸਦ ਵੋਟ ਉੱਤੇ ਸਿਮਟ ਰਹੇ ਗਏ ਅਤੇ 15 ਫੀਸਦ ਆਜ਼ਾਦ ਹਨ।

ਅਮਨ ਅਰੋੜਾ ਨੇ ਕਿਹਾ ਹੈ ਕਿ ਪਟਿਆਲਾ ਵਿਖੇ ਵਿਕਾਸ ਕਰਨਾ ਹੀ ਸਾਡਾ ਮੁੱਖ ਏਜੰਡਾ ਹੈ। ਅਮਨ ਅਰੋੜਾ ਨੇ ਕਿਹਾ ਹੈ ਕਿ ਹੁਣ ਪਟਿਆਲਾ ਵਿਕਾਸ ਦੇ ਰਾਹ ਉੱਤੇ ਚੱਲੇਗਾ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਵਿਕਾਸ ਦੇ ਏਜੰਡਾ ਨੂੰ  ਲੈ ਕੇ ਹੀ ਕੰਮ ਕਰ ਰਹੀ ਹੈ। ਨਗਰ ਨਿਗਮ ਪਟਿਆਲਾ ਨੂੰ ਕੁੰਦਨ ਗੋਗੀਆ 7ਵੇਂ ਮੇਅਰ ਵਜੋਂ ਮਿਲੇ ਹਨ। ਇਸੇ ਤਰ੍ਹਾਂ ਅੱਜ ਸੀਨੀਅਰ ਡਿਪਟੀ ਮੇਅਰ ਵਜੋਂ ਹਰਿੰਦਰ ਕੋਹਲੀ ਅਤੇ ਡਿਪਟੀ ਮੇਅਰ ਵਜੋਂ ਜਗਦੀਪ ਸਿੰਘ ਜੱਗਾ ਦੀ ਚੋਣ ਕਰ ਲਈ ਗਈ ਹੈ।

ਅੱਜ ਸ਼ਹਿਰ ਦੇ ਲੁਧਿਆਣਾਵੀ ਹਾਲ ਵਿਚ ਹੋਏ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਗਿਆ ਹੈ। ਸਹੁੰ ਚੁਕਾਉਣ ਲਈ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਪਹੁੰਚੇ ਹੋਏ ਸਨ। ਇਸ ਮੌਕੇ ਅਮਨ ਅਰੋੜਾ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ , ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੀ ਪਹੁੰਚੇ ਹੋਏ ਹਨ।