Pathankot School Bus Accident: ਟਰੈਕਟਰ ਟਰਾਲੀ ਦੇ ਪਿੱਛੇ ਟਕਰਾਈ ਸਕੂਲੀ ਵੈਨ, ਡਰਾਈਵਰ ਹੋਇਆ ਗੰਭੀਰ ਜ਼ਖ਼ਮੀ
Pathankot School Bus Accident: ਸਕੂਲੀ ਬੱਚਿਆਂ ਤੇ ਸਟਾਫ਼ ਦਾ ਹੋਇਆ ਬਚਾਅ
Pathankot School Bus Accident News: ਪਠਾਨਕੋਟ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥ ਸੁੰਦਰਚਕ ਰੋਡ ਉੱਪਰ ਇਕ ਸਕੂਲ ਵੈਨ ਟਰੈਕਟਰ ਟਰਾਲੀ ਦੇ ਪਿੱਛੇ ਟਕਰਾ ਗਈ। ਹਾਦਸੇ ਵਿਚ ਜਿੱਥੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉੱਥੇ ਹੀ ਸਕੂਲ ਵੈਨ ਵਿਚ ਬੈਠੇ ਸਕੂਲੀ ਬੱਚੇ ਅਤੇ ਸਟਾਫ਼ ਬਾਲ ਬਲ ਬਚ ਗਿਆ। ਫਿਲਹਾਲ ਮੌਕੇ 'ਤੇ ਸਥਾਨਕ ਲੋਕਾਂ ਨੇ ਜ਼ਖ਼ਮੀ ਹੋਏ ਡਰਾਈਵਰ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਟਰੈਕਟਰ ਟਰਾਲੀ ਨੂੰ ਕਬਜ਼ੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਟਰੈਕਟਰ ਟਰਾਲੀ ਦੇ ਪਿੱਛੇ ਇੰਨੀ ਜ਼ਬਰਦਸਤ ਤਰੀਕੇ ਨਾਲ ਵੱਜੀ ਕਿ ਡਰਾਈਵਰ ਦੇ ਗੰਭੀਰ ਸੱਟਾਂ ਲੱਗੀਆਂ ਹਨ।
ਸਕੂਲੀ ਬੱਚੇ ਅਤੇ ਵੈਨ ਵਿਚ ਬੈਠਿਆ ਸਕੂਲੀ ਸਟਾਫ਼ ਦਾ ਬਾਲ ਬਾਲ ਬਚਾ ਹੋ ਗਿਆ। ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਹੋਏ ਟਰੈਕਟਰ ਟਰਾਲੀ ਦੇ ਡਰਾਈਵਰ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।