ਦੁਬਈ ’ਚ ਕਿਸੇ ਸਮੇਂ ਰੋਟੀ ਖਾਣ ਲਈ ਵੀ ਨਹੀਂ ਸਨ ਪੈਸੇ, ਅੱਜ ਸ਼ੇਖ ਵੀ ਪੰਜਾਬੀ ਅੱਗੇ ਝੁਕਾਉਂਦੇ ਨੇ ਸਿਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੈਦਰਾਬਾਦ ਦੇ ਸਿੱਖ ਨੇ 9 ਸਾਲਾਂ ਦੀ ਮਿਹਨਤ ਨਾਲ ਦੁਬਈ ’ਚ ਹੀ ਕਰੋੜਾਂ ਦਾ ਕਾਰੋਬਾਰ ਕੀਤਾ ਖੜ੍ਹਾ

There was a time in Dubai when there was no money even for food, today even Sheikhs bow their heads before Punjabis!

ਰੋਜ਼ਾਨਾ ਸਪੋਕਸਮੈਨ ਦੀ ਟੀਮ ਗੁਰਿੰਦਰਪਾਲ ਸਿੰਘ ਨਾਲ ਮੁਲਾਕਾਤ ਕਰਨ ਪਹੁੰਚੀ। ਜਿਸ ਨੇ ਛੋਟੀ ਜਿਹੀ ਨੌਕਰੀ ਤੋਂ ਉਠ ਕੇ ਦੁਬਈ ’ਚ ਆਪਣਾ ਕਾਰੋਬਾਰ ਸਥਾਪਤ ਕੀਤਾ ਤੇ ਆਪਣਾ ਵਖਰਾ ਮੁਕਾਮ ਹਾਸਲ ਕੀਤਾ ਤੇ ਅੱਜ ਆਈ ਕੇ ਖ਼ੇਤਰ ਵਿਚ ਮੱਲਾਂ ਮਾਰ ਰਹੇ ਹਨ। ਗੁਰਿੰਦਰਪਾਲ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਕੋਈ ਵੀ ਕਾਰੋਬਾਰ ਬਹੁਤ ਛੋਟੇ ਪੱਧਰ ਤੋਂ ਸ਼ੁਰੂ ਕਰਦੇ ਹਾਂ ਤਾਂ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਕ ਜਨੂੰਨ ਸੀ ਕਿ ਮੈਂ ਕੁੱਛ ਕਰਨਾ ਹੈ।

 

ਉਨ੍ਹਾਂ ਕਿਹਾ ਕਿ ਉਸੇ ਜਨੂੰਨ ਤੇ ਵਾਹਿਗੁਰੂ ਜੀ ਕੀ ਕਿਰਪਾ ਸਦਕਾ ਹੀ ਮੈਂ ਇਸ ਮੁਕਾਮ ਤੱਕ ਪਹੁੰਚ ਸਕਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਸੰਨ 1999 ਵਿਚ ਪਹਿਲੀ ਨੌਕਰੀ ਹੈਦਰਾਬਾਦ ਵਿਚ ਕੀਤੀ ਸੀ ਤੇ ਮੇਰੀ ਤਨਖ਼ਾਹ 2100 ਰੁਪਏ ਹੁੰਦੀ ਸੀ। ਉਨ੍ਹਾਂ ਕਿਹਾ ਕਿ ਮੈਂ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ ਤੇ ਬਾਹਰ ਤੋਂ ਹੀ ਰੋਟੀ ਖਾਂਦਾ ਸੀ ਜਿਸ ਕਰ ਕੇ ਮਹੀਨੇ ਦੀ 16 ਤਰੀਕ ਤੱਕ ਹੀ ਪੈਸੇ ਮੁੱਕ ਜਾਂਦੇ ਸੀ।

ਉਨ੍ਹਾਂ ਕਿਹਾ ਕਿ ਗੁਜ਼ਾਰਾ ਨਾ  ਹੋਣ ਕਰ ਕੇ ਮੈਂ ਪਾਰਟ ਟਾਈਮ ਇਕ ਹੋਰ ਨੌਕਰੀ ਕੀਤੀ ਜੋ ਮੈਂ ਸਵੇਰੇ 9 ਤੋਂ ਸ਼ਾਮ 7 ਵਜੇ ਤੱਕ ਕਰਦਾ ਸੀ, ਜਿਥੇ ਮੈਨੂੰ 2100 ਰੁਪਏ ਮਿਲਦੇ ਸੀ ਤੇ ਦੂਜੀ ਨੌਕਰੀ ਮੈਂ ਸ਼ਾਮ 8 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਕਰਦਾ ਸੀ ਜਿੱਥੇ ਮੈਨੂੰ 2 ਹਜ਼ਾਰ ਰੁਪਏ ਮਿਲਦੇ ਸੀ, ਜਿਸ ਨਾਲ ਮੇਰਾ ਥੋੜ੍ਹਾ ਗੁਜ਼ਾਰਾ ਹੋਣ ਲੱਗ ਪਿਆ। ਉਨ੍ਹਾਂ ਕਿਹਾ ਕਿ ਹੈਦਰਾਬਾਦ ਵਿਚ ਇਕ ਨਵੀਂ ਕੰਪਨੀ ਸ਼ੁਰੂ ਹੋ ਰਹੀ ਸੀ ਜਿਥੇ ਮੈਂ ਇੰਟਰਵੀਊ ਦਿਤੀ ਜਿਥੇ ਉਨ੍ਹਾਂ ਨੇ ਮੈਨੂੰ ਨੌਕਰੀ ’ਤੇ ਰੱਖ ਲਿਆ ਤੇ 15 ਹਜ਼ਾਰ ਰੁਪਏ ਤਨਖ਼ਾਹ ਦਿਤੀ।

ਉਨ੍ਹਾਂ ਕਿਹਾ ਕਿ ਜਿਥੇ ਮੈਂ ਦੋ ਨੌਕਰੀਆਂ ਕਰਦੇ 4100 ਰੁਪਏ ਕਮਾਉਂਦਾ ਸੀ ਤੇ ਹੁਣ ਮੈਨੂੰ 15 ਹਜ਼ਾਰ ਮਿਲਣ ਲੱਗੇ ਸਨ ਜੋ ਮੇਰੇ ਲਈ ਲੱਖਾਂ ਰੁਪਇਆਂ ਬਰਾਬਰ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੇਰਾ ਵਿਆਹ ਹੈਦਰਾਬਾਦ ਹੋਇਆ ਤੇ ਮੇਰੀ ਪਤਨੀ ਵੀ ਉਥੋਂ ਦੀ ਹੈ। ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਮੈਂ ਵਿਪਰੋ ਟੈਕਨਾਲਜੀ ਜੁਆਈਨ ਕੀਤੀ ਜਿਥੇ ਮੈਂ ਹੈੱਡ ਹੁੰਦਾ ਸੀ ਤੇ ਫਿਰ ਮੈਂ ਸਤਿਅਮ ਟੈਕਨਾਲਜੀ ਵਿਚ ਆ ਗਿਆ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅੱਗੇ ਵੱਧਦੇ-ਵੱਧਦੇ 2003 ਵਿਚ ਮੇਰੀ ਤਨਖ਼ਾਹ ਦੋ-ਤਿੰਨ ਲੱਖ ਰੁਪਏ ਹੋ ਗਈ ਸੀ। ਉਨ੍ਹਾਂ ਕਿਹਾ ਕਿ 2010 ਵਿਚ ਮੈਂ ਸਤਿਅਮ ਟੈਕਨਾਲਜੀ ਅਸਤੀਫ਼ਾ ਦੇ ਦਿਤਾ ਤੇ ਆਪਣਾ ਰੁਜ਼ਗਾਰ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅਸੀਂ ਦੁਬਈ ਦੇ 2 ਸੈਕਟਰ ਵਿਚ ਆਈ.ਟੀ. ਤੇ ਤੇ ਹੈਲਥ ਕੇਅਰ ਦਾ ਕੰਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਆਈ.ਟੀ. ਟੀਮ  200 ਦੇ ਆਸ ਪਾਸ ਹੈ।

ਉਨ੍ਹਾਂ ਕਿਹਾ ਕਿ ਮੇਰੇ ਰੋਲ ਮਾਡਲ ਮੇਰੇ ਮਾਤਾ ਪਿਤਾ ਹਨ ਜਿਨ੍ਹਾਂ ਦੀ ਮਿਹਨਤ ਕਰ ਕੇ ਹੀ ਮੈਂ ਇਸ ਮੁਕਾਮ ਤੱਕ ਪਹੁੰਚਿਆ ਹਾਂ। ਉਨ੍ਹਾਂ ਕਿਹਾ ਕਿ ਮੇਰੀ ਮਾਤਾ ਪਿਤਾ ਇਹ ਹੀ ਸੋਚਦੇ ਸਨ ਕਿ ਸਾਡੇ ਬੱਚੇ ਚੰਗੇ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਮੈਨੂੰ ਸਿੱਖ ਹੋਣ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜੋ ਮੇਰੀ ਪਹਿਚਾਣ ਦਸਤਾਰ ਨੇ ਬਣਾਈ ਹੈ, ਉਹ ਮੈਨੂੰ ਸਾਇਦ ਮੇਰੇ ਟੈਲੰਟ ਤੋਂ ਬਣਾਉਣੀ ਬਹੁਤ ਔਖੀ ਹੋਣੀ ਸੀ।

ਉਨ੍ਹਾਂ ਕਿਹਾ ਕਿ ਦਸਤਾਰ ਨੇ ਮੈਨੂੰ ਗ਼ਲਤ ਰਾਸਤ ਜਾਣ ਤੋਂ ਰੋਕਿਆ ਜਦੋਂ ਮੈਂ ਕੋਈ ਗ਼ਲਤ ਕੰਮ ਵਲ ਜਾਂਦਾਂ ਤਾਂ ਮੇਰੇ ਸਿਰ ’ਤੇ ਦਸਤਾਰ ਹੋਣ ਕਰ ਕੇ ਮੈਨੂੰ ਗੁਰੂ ਸਾਹਿਬਾਨ ਵਲੋਂ ਦਿਤੇ ਉਪਦੇਸ਼ ਯਾਦ ਆ ਜਾਂਦੇ ਤੇ ਮੈਂ ਉਥੋਂ ਮੁੜ ਜਾਂਦਾ।