ਠੰਢ ਨੇ ਪੂਰੇ ਪੰਜਾਬ ’ਤੇ ਪਕੜ ਕੀਤੀ ਮਜ਼ਬੂਤ, ਸ਼ਨਿੱਚਰਵਾਰ ਨੂੰ ਹੁਸ਼ਿਆਰਪੁਰ ’ਚ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ
ਪੰਜਾਬ ਅਤੇ ਗੁਆਂਢੀ ਹਰਿਆਣਾ ਦੇ ਕੁੱਝ ਹੋਰ ਸਥਾਨਾਂ ’ਤੇ ਸਵੇਰੇ ਧੁੰਦ ਕਾਰਨ ਦਿਸਣ ਹੱਦ ਵੀ ਰਹੀ ਘੱਟ
ਚੰਡੀਗੜ੍ਹ: ਪੰਜਾਬ ਦੇ ਬਹੁਤੇ ਹਿੱਸਿਆਂ ’ਚ ਠੰਢ ਸਨਿਚਰਵਾਰ ਨੂੰ ਹੋਰ ਵਧ ਗਈ। ਹੁਸ਼ਿਆਰਪੁਰ ਜ਼ਿਲ੍ਹੇ ’ਚ ਪਾਰਾ ਹੱਡ ਕੰਬਾਊ 1.1 ਡਿਗਰੀ ਸੈਲਸੀਅਸ ਤਕ ਡਿੱਗ ਗਿਆ। ਹੁਸ਼ਿਆਰਪੁਰ ਅਤੇ ਪੰਜਾਬ ਅਤੇ ਗੁਆਂਢੀ ਹਰਿਆਣਾ ਦੇ ਕੁੱਝ ਹੋਰ ਸਥਾਨਾਂ ਉਤੇ ਸਵੇਰੇ ਧੁੰਦ ਕਾਰਨ ਦਿਸਣ ਹੱਦ ਵੀ ਘੱਟ ਰਹੀ। ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ, ਬਠਿੰਡਾ ਵਿਚ 3.4 ਡਿਗਰੀ ਸੈਲਸੀਅਸ, ਫਰੀਦਕੋਟ ਵਿਚ 3.2 ਡਿਗਰੀ ਸੈਲਸੀਅਸ, ਪਟਿਆਲਾ ਵਿਚ 4.4 ਡਿਗਰੀ ਸੈਲਸੀਅਸ ਅਤੇ ਗੁਰਦਾਸਪੁਰ ਵਿਚ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਵੀ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦੇ ਨਾਲ ਬਹੁਤ ਠੰਢੀ ਰਾਤ ਦਾ ਅਨੁਭਵ ਕੀਤਾ ਗਿਆ। ਹਰਿਆਣਾ ’ਚ ਨਾਰਨੌਲ ’ਚ ਘੱਟ ਤੋਂ ਘੱਟ ਤਾਪਮਾਨ 3.5 ਡਿਗਰੀ ਸੈਲਸੀਅਸ, ਹਿਸਾਰ ’ਚ 4 ਡਿਗਰੀ ਸੈਲਸੀਅਸ, ਕਰਨਾਲ ’ਚ 4.4 ਡਿਗਰੀ ਸੈਲਸੀਅਸ, ਭਿਵਾਨੀ ’ਚ 4.5 ਡਿਗਰੀ ਸੈਲਸੀਅਸ, ਰੋਹਤਕ ’ਚ 5 ਡਿਗਰੀ ਸੈਲਸੀਅਸ ਅਤੇ ਅੰਬਾਲਾ ’ਚ 6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।