ਲੁਧਿਆਣਾ ਵਿੱਚ ਇੱਕ ਲਗਜ਼ਰੀ ਕਾਰ ਸ਼ੋਅਰੂਮ 'ਤੇ ਗੋਲੀਬਾਰੀ, ਮਰਸੀਡੀਜ਼, ਰੇਂਜ ਰੋਵਰ ਵਰਗੀਆਂ ਗੱਡੀਆਂ ਨੁਕਸਾਨੀਆਂ ਗਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਦੋ ਗੈਂਗਸਟਰਾਂ ਦੇ ਨਾਵਾਂ ਵਾਲੀਆਂ ਪਰਚੀਆਂ ਸੁੱਟ ਕੇ ਹੋਏ ਫ਼ਰਾਰ

Ludhiana luxury car showroom Firing News

 Ludhiana luxury car showroom Firing News: ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਇੱਕ ਲਗਜ਼ਰੀ ਕਾਰ ਸ਼ੋਅਰੂਮ ਵਿੱਚ ਦਿਨ-ਦਿਹਾੜੇ ਗੋਲੀਬਾਰੀ ਹੋਈ। ਦੋ ਬਦਮਾਸ਼ਾਂ ਨੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਰਾਇਲ ਲਿਮੋਜ਼ਿਨ ਸ਼ੋਅਰੂਮ ਦੇ ਬਾਹਰ ਗੋਲੀਬਾਰੀ ਕੀਤੀ। ਕੁਝ ਗੋਲੀਆਂ ਕਾਰਾਂ ਦੇ ਅਗਲੇ ਸ਼ੀਸ਼ੇ 'ਤੇ ਵੀ ਲੱਗੀਆਂ, ਜਿਸ ਕਾਰਨ ਨੁਕਸਾਨ ਹੋਇਆ।

ਗੋਲੀਆਂ ਚਲਾਉਣ ਤੋਂ ਬਾਅਦ, ਬਦਮਾਸ਼ਾਂ ਨੇ ਸ਼ੋਅਰੂਮ ਦੇ ਬਾਹਰ ਗੈਂਗਸਟਰ ਪਵਨ ਸ਼ੌਕੀਨ ਅਤੇ ਮੁਹੱਬਤ ਰੰਧਾਵਾ ਦੇ ਨਾਵਾਂ ਵਾਲੀਆਂ ਪਰਚੀਆਂ ਸੁੱਟ ਦਿੱਤੀਆਂ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਮੁੱਲਾਂਪੁਰ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਫਿਰੌਤੀ ਦਾ ਮਾਮਲਾ ਹੈ। ਮੁੱਲਾਪੁਰ ਨੇੜੇ ਬੱਦੋਵਾਲ ਇਲਾਕੇ ਵਿੱਚ ਰਾਇਲ ਲਿਮੋਜ਼ਿਨ ਸ਼ੋਅਰੂਮ, ਜਿੱਥੇ ਗੋਲੀਬਾਰੀ ਹੋਈ ਸੀ, ਉੱਥੇ ਮਰਸੀਡੀਜ਼ ਅਤੇ ਰੇਂਜ ਰੋਵਰ ਵਰਗੀਆਂ ਕਾਰਾਂ ਖੜੀਆਂ ਹਨ।

ਮਰਸੀਡੀਜ਼ ਅਤੇ ਰੇਂਜ ਰੋਵਰ ਦੋਵੇਂ ਹੀ ਲਗਜ਼ਰੀ ਕਾਰਾਂ ਹਨ ਜਿਨ੍ਹਾਂ ਦੀਆਂ ਕੀਮਤਾਂ ਬਹੁਤ  ਹਨ, ਮਾਡਲ ਅਤੇ ਵਿਸ਼ੇਸ਼ਤਾਵਾਂ ਦੇ ਆਧਾਰ 'ਤੇ 80 ਲੱਖ ਤੋਂ ਸ਼ੁਰੂ ਹੋ ਕੇ 4 ਕਰੋੜ ਜਾਂ ਇਸ ਤੋਂ ਵੱਧ ਤੱਕ ਇਸ ਦੀ ਕੀਮਤ ਹੁੰਦੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋ ਬਾਈਕ ਸਵਾਰ ਮੁਲਜ਼ਮ ਸ਼ਨੀਵਾਰ ਸਵੇਰੇ ਲਗਭਗ 10:30 ਵਜੇ ਉੱਥੇ ਪਹੁੰਚੇ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਦੋਵਾਂ ਵਿਅਕਤੀਆਂ ਨੇ ਸ਼ੋਅਰੂਮ ਦੇ ਅਹਾਤੇ ਵਿੱਚ ਖੜ੍ਹੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ। ਦੱਸਿਆ ਗਿਆ ਹੈ ਕਿ ਸੱਤ ਤੋਂ ਅੱਠ ਰਾਊਂਡ ਫਾਇਰ ਕੀਤੇ ਗਏ, ਜੋ ਕਈ ਕਾਰਾਂ ਨੂੰ ਲੱਗੇ। ਇਸ ਤੋਂ ਬਾਅਦ ਹਮਲਾਵਰ ਭੱਜ ਗਏ। ਅਚਾਨਕ ਹੋਈ ਗੋਲੀਬਾਰੀ ਨਾਲ ਸ਼ੋਅਰੂਮ ਦੇ ਕਰਮਚਾਰੀਆਂ ਅਤੇ ਉੱਥੇ ਮੌਜੂਦ ਲੋਕਾਂ ਵਿਚ ਦਹਿਸ਼ਤ ਫੈਲਾ ਦਿੱਤੀ ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਲੋਕ ਭੱਜਣ ਲੱਗ ਪਏ।