ਪੰਜਾਬ ਸਰਕਾਰ ਵਲੋਂ ਬਸਾਂ ਦੇ ਕਿਰਾਏ 'ਚ ਕਟੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਬਸਾਂ ਦੇ ਕਿਰਾਏ 'ਚ 8 ਤੋਂ 16 ਪੈਸੇ ਪ੍ਰਤੀ ਕਿਲੋਮੀਟਰ ਦੀ ਕਟੌਤੀ ਕੀਤੀ ਹੈ......

Bus rate reductions

ਚੰਡੀਗੜ੍ਹ : ਪੰਜਾਬ ਸਰਕਾਰ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਬਸਾਂ ਦੇ ਕਿਰਾਏ 'ਚ 8 ਤੋਂ 16 ਪੈਸੇ ਪ੍ਰਤੀ ਕਿਲੋਮੀਟਰ ਦੀ ਕਟੌਤੀ ਕੀਤੀ ਹੈ। ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਨੇ ਦਸਿਆ ਕਿ ਆਮ ਬਸਾਂ ਦੇ ਕਿਰਾਏ 'ਚ 8 ਪੈਸੇ ਪ੍ਰਤੀ ਕਿਲੋਮੀਟਰ ਅਤੇ ਵਾਲਵੋ ਬਸਾਂ ਦਾ ਕਿਰਾਇਆ 16 ਪੈਸੇ ਪ੍ਰਤੀ ਕਿਲੋਮੀਟਰ ਘੱਟ ਕੀਤਾ ਹੈ। ਉਨ੍ਹਾਂ ਦਸਿਆ ਕਿ ਛੇਤੀ ਹੀ ਟਰਾਂਸਪੋਰਟ ਮਹਿਕਮੇ ਵਲੋਂ ਨੋਟੀਫ਼ੀਕੇਸ਼ਨ ਜਾਰੀ ਹੋ ਜਾਵੇਗਾ ਅਤੇ ਉਸ ਦਿਨ ਤੋਂ ਬਸਾਂ ਦਾ ਕਿਰਾਇਆ ਘੱਟ ਹੋ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਸਮੇਂ ਸਾਧਾਰਣ ਬੱਸ ਦਾ ਕਿਰਾਇਆ 117 ਪੈਸੇ ਪ੍ਰਤੀ ਕਿਲੋਮੀਟਰ ਹੈ

ਅਤੇ ਕਟੌਤੀ ਹੋਣ ਨਾਲ ਇਹ ਘੱਟ ਕੇ 109 ਪੈਸੇ ਪ੍ਰਤੀ ਕਿਲੋਮੀਟਰ ਹੋ ਜਾਵੇਗਾ। ਇਸੇ ਤਰ੍ਹਾਂ ਏ.ਸੀ. ਬੱਸ ਦਾ ਕਿਰਾਇਆ ਇਸ ਸਮੇਂ 140.40 ਪੈਸੇ ਪ੍ਰਤੀ ਕਿਲੋਮੀਟਰ ਹੈ ਜੋ ਘੱਟ ਕੇ 130.80 ਪੈਸੇ ਰਹਿ ਜਾਵੇਗਾ। ਜਦਕਿ ਵਾਲਵੋ ਬਸਾਂ ਦੇ ਕਿਰਾਏ 'ਚ 14.40 ਪੈਸੇ ਪ੍ਰਤੀ ਕਿਲੋਮੀਟਰ ਦੀ ਕਟੌਤੀ ਕੀਤੀ ਗਈ ਹੈ। ਨਵੇਂ ਕਿਰਾਏ ਲਾਗੂ ਹੋਣ ਨਾਲ ਘੱਟ ਕੇ 196.20 ਪੈਸੇ ਪ੍ਰਤੀ ਕਿਲੋਮੀਟਰ ਰਹਿ ਜਾਵੇਗਾ। ਇਸ ਸਮੇਂ ਇਸ ਦਾ ਕਿਰਾਇਆ 210.60 ਪੈਸੇ ਪ੍ਰਤੀ ਕਿਲੋਮੀਟਰ ਹੈ। ਸੁਪਰ ਵਾਲਵੋ ਬੱਸ ਦੇ ਕਿਰਾਏ ਵਿਚ 16 ਪੈਸੇ ਪ੍ਰਤੀ ਕਿਲੋਮੀਟਰ ਦੀ ਕਟੌਤੀ ਕੀਤੀ ਗਈ ਹੈ। ਇਸ ਸਮੇਂ ਪ੍ਰਤੀ ਕਿਲੋਮੀਟਰ ਕਿਰਾਇਆ 234 ਪੈਸੇ ਹੈ ਜਦਕਿ ਕਟੌਤੀ ਹੋਣ ਨਾਲ ਘੱਟ ਕੇ 218 ਪੈਸੇ ਰਹਿ ਜਾਵੇਗਾ।