ਕੇਜਰੀਵਾਲ ਦੱਸੇ ਕਿ ਦਿੱਲੀ ਵਿੱਚ ਕਿੰਨਿਆਂ ਨੂੰ ਮੁਫ਼ਤ ਬਿਜਲੀ ਦਿੱਤੀ-ਬੀਬੀ ਭੱਠਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਮਹਿੰਗੀ ਬਿਜਲੀ ਦਾ ਰੌਲਾ ਪਾਉਣ ਵਾਲੇ 'ਆਪ' ਵਿਧਾਇਕ ਦੱਸਣ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਜੂਨੀਅਰ ਆਗੂਆਂ ਵਲੋਂ.....

Bibi Rajinder Kaur Bhattal

ਧਨੌਲਾ : ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਮਹਿੰਗੀ ਬਿਜਲੀ ਦਾ ਰੌਲਾ ਪਾਉਣ ਵਾਲੇ 'ਆਪ' ਵਿਧਾਇਕ ਦੱਸਣ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਜੂਨੀਅਰ ਆਗੂਆਂ ਵਲੋਂ ਕੈਪਟਨ ਸਰਕਾਰ ਵਲੋਂ ਟਿਊਬਵੈੱਲਾਂ ਨੂੰ ਦਿਤੀ ਜਾ ਰਹੀ ਮੁਫ਼ਤ ਬਿਜਲੀ ਦੇ ਕਿੰਨੇ ਕੁ ਬਿਲ ਭਰੇ ਹਨ। ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਆਪ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀਆਂ ਗੱਲਾਂ ਵਿਚ ਕੋਈ ਸੱਚਾਈ ਨਹੀਂ ਹੈ, ਸਿਰਫ਼ ਅਪਣੀ ਕੁਰਸੀ ਬਚਾਉਣ ਲਈ ਆਪਹੁਦਰੀਆਂ ਕਾਰਵਾਈਆਂ ਰਾਹੀਂ ਸੁਰਖੀਆਂ ਬਟੋਰਨਾ ਚਾਹੁੰਦਾ ਹੈ।

ਜਦਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਸੂਬੇ ਦੇ ਸਮੁੱਚੇ ਐਸ.ਸੀ ਅਤੇ ਬੀ.ਸੀ ਪਰਵਾਰਾਂ ਨੂੰ ਪ੍ਰਤੀ ਮਹੀਨਾ 200 ਯੂਨਿਟ ਮੁਫ਼ਤ ਦਿਤੀ ਜਾ ਰਹੀ ਹੈ। ਜਦਕਿ ਦਿੱਲੀ ਅੰਦਰ ਆਪ ਪਾਰਟੀ ਵਲੋਂ ਅਜਿਹਾ ਕੁੱਝ ਵੀ ਨਹੀਂ ਕੀਤਾ ਗਿਆ। ਬੀਬੀ ਭੱਠਲ ਨੇ ਸਪੱਸ਼ਟ ਕੀਤਾ ਕਿ ਦਿੱਲੀ ਦੀਆਂ ਦਰਾਂ ਅਨੁਸਾਰ ਇੱਕ ਤੋਂ ਲੈ ਕੇ 200 ਯੂਨਿਟ 3 ਰੁਪਏ ਭਾਵ 600, 201 ਯੂਨਿਟ ਤੋਂ 400 ਤਕ 4.5 ਰੁਪਏ ਭਾਵ 900 ਰੁਪਏ, 401 ਤੋਂ ਲੈ ਕੇ 800 ਤਕ 6.5 ਭਾਵ 2600 ਰੁਪਏ, 801 ਤੋਂ 1000 ਤਕ 7.75 ਰੁਪਏ ਭਾਵ 1500, 1000 ਤੋਂ 1200:, 1000 ਯੂਨਿਟ ਦਾ ਬਿੱਲ 5600 ਰੁਪਏ, 500 ਯੂਨਿਟ ਦਾ ਬਿੱਲ 2150 ਵਸੂਲ ਕੀਤਾ ਜਾ ਰਿਹਾ ਹੈ।

ਇਥੇ ਆਪ ਪਾਰਟੀ ਸਪੱਸ਼ਟ ਕਰੇ ਕਿ ਇਨ੍ਹਾਂ ਬਿਜਲੀ ਦਰਾਂ ਦੇ ਨਾਲ ਆਪ ਵਲੋਂ ਕਿਹੜੇ ਕਿਸਾਨਾਂ ਅਤੇ ਕਿੰਨਾ ਐਸ.ਸੀ ਅਤੇ ਬੀ.ਸੀ ਨੂੰ ਮੁਫ਼ਤ ਬਿਜਲੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਵਟੋਰਨ ਲਈ ਝੂਠੀਆਂ ਅਫ਼ਵਾਹਾਂ ਫਲਾਉਣ ਵਾਲੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਬਿਆਨ ਵਿਚ ਕੋਈ ਸੱਚਾਈ ਨਹੀਂ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਦੀਆਂ ਗੱਲਾਂ ਵਿਚ ਨਾ ਆਉਣ ਕਿਉਂਕਿ ਇਨ੍ਹਾਂ ਕੋਲ ਵੋਟ ਮੰਗਣ ਲਈ ਕੋਈ ਵੀ ਠੋਸ ਮੁੱਦਾ ਨਹੀਂ ਹੈ। ਜਿਸ ਕਾਰਨ ਇਨ੍ਹਾਂ ਬਿਜਲੀ ਦਾ ਝੂਠਾ ਮੁੱਦਾ ਬਣਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।