ਕੈਪਟਨ ਸਰਕਾਰ ਦੇ ਮਾੜੇ ਦਿਨ ਸ਼ੁਰੂ, ਵਿਰੋਧੀ ਧਿਰਾਂ ਵਿਧਾਨ ਸਭਾ 'ਚ ਖੋਲ੍ਹਣਗੀਆਂ ਪੋਲਾਂ

ਏਜੰਸੀ

ਖ਼ਬਰਾਂ, ਪੰਜਾਬ

ਪਰ ਸਰਕਾਰ ਨਿਜੀ ਕੰਪਨੀਆਂ ਵਿਚ ਕੁੱਝ ਹਜ਼ਾਰ ਰੁਪਏ ਦੇ...

Captain government is swinging the figures by providing small jobs

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਪੰਜਾਬ ਵਿਚ 11 ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਵਾਲੇ ਇਕ ਬਿਆਨ ਦੇ ਮਾਮਲੇ ਵਿਚ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਵਿਰੋਧੀ ਧਿਰ ਦੇ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਇਹਨਾਂ ਹਮਲਿਆਂ ਤੇ ਅਕਾਲੀ ਦਲ ਅਤੇ ਆਪ ਵੱਲੋਂ ਲਗਾਤਾਰ ਸੀਐਮ ਤੇ ਤਿੱਖੇ ਹਮਲੇ ਕੀਤੇ ਜਾ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਵਿਰੋਧੀ ਧਿਰ ਸਰਕਾਰ ਨੂੰ ਇਸ ਮੁੱਦੇ ਤੇ ਘੇਰਨ ਦਾ ਮਨ ਬਣਾ ਚੁੱਕੀ ਹੈ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੰਕੜੇ ਜਾਰੀ ਕਰ ਕੇ ਦਸਿਆ ਜਾ ਚੁੱਕਿਆ ਹੈ ਕਿ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਚੁੱਕੇ ਹਨ। ਪਰ ਵਿਰੋਧੀ ਧਿਰ ਸਰਕਾਰ ਅਤੇ ਸੀਐਮ ਦੇ ਇਹਨਾਂ ਅੰਕੜਿਆਂ ਤੋਂ ਸੰਤੁਸ਼ਟ ਦਿਖਾਈ ਨਹੀਂ ਦੇ ਰਹੀ। ਵਿਰੋਧੀ ਧਿਰ ਸਰਕਾਰ ਨੂੰ ਘੇਰਨ ਲਈ ਵਿਧਾਨ ਸਭਾ ਵਿਚ ਵੀ ਇਸ ਮੁੱਦੇ ਨੂੰ ਚੁੱਕਣ ਦੀ ਤਿਆਰੀ ਕਰ ਰਹੀ ਹੈ।

ਹਾਲਾਂਕਿ ਰਾਜ ਸਰਕਾਰ ਕੋਲ ਅੰਕੜੇ ਹਨ ਪਰ ਵਿਰੋਧੀ ਧਿਰ ਇਹਨਾਂ ਅੰਕੜਿਆਂ ਨੂੰ ਪੂਰੀ ਤਰ੍ਹਾਂ ਨਾਕਾਰ ਚੁੱਕੇ ਹਨ ਅਤੇ ਇਹ ਵੀ ਕਹਿ ਚੁੱਕੇ ਹਨ ਕਿ ਸਰਕਾਰ ਨਿਜੀ ਕੰਪਨੀਆਂ ਦੇ ਛੋਟੇ ਮੋਟੇ ਰੁਜ਼ਗਾਰ ਦੇ ਕੇ ਅੰਕੜਿਆਂ ਦਾ ਝੂਲਾ ਝੁਲਾ ਰਹੀ ਹੈ। ਪੰਜਾਬ ਵਿਧਾਨ ਸਭਾ ਵਿਚ 20 ਫਰਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਵੇਗਾ। ਦਸ ਦਈਏ ਕਿ ਆਪ ਅਤੇ ਅਕਾਲੀ ਦਲ ਦੋਵੇਂ ਹੀ ਸਰਕਾਰ ਨੂੰ ਇਸ ਮੁੱਦੇ ਤੇ ਘੇਰਨ ਦੀ ਰਣਨੀਤੀ ਬਣਾਉਣ ਦੇ ਨਾਲ ਇਸ ਨੂੰ ਵਿਧਾਨ ਸਭਾ ਵਿਚ ਵੀ ਚੁੱਕਣ ਲਈ ਤਿਆਰ ਹੈ।

ਜੇ ਸਰਕਾਰ ਇਸ ਮਾਮਲੇ ਵਿਚ ਸਦਨ ’ਚ ਅਪਣੇ ਅੰਕੜੇ ਪੇਸ਼ ਕਰੇਗੀ ਪਰ ਵਿਰੋਧੀ ਧਿਰ ਇਸ ਮਾਮਲੇ ਨੂੰ ਸਦਨ ਵਿਚ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਜਾਵੇਗਾ। ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਅੰਕੜਿਆਂ ਦੁਆਰਾ ਸੂਬੇ ਦੇ ਨੌਜਵਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਨੇ ਅਪਣੇ ਚੁਣਾਂਵੀ ਵਾਅਦਿਆਂ ਵਿਚ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ।

ਪਰ ਸਰਕਾਰ ਨਿਜੀ ਕੰਪਨੀਆਂ ਵਿਚ ਕੁੱਝ ਹਜ਼ਾਰ ਰੁਪਏ ਦੇ ਰੁਜ਼ਗਾਰ ਦੇ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਸਰਕਾਰ ਇਹ ਸਰਕਾਰੀ ਨੌਕਰੀਆਂ ਕਿੰਨੀਆਂ ਦਿੱਤੀਆਂ ਗਈਆਂ ਹਨ। ਸਰਕਾਰ ਵੱਲੋਂ ਕਾਲਜਾਂ ਵਿਚ ਲੱਗਣ ਵਾਲੇ ਕੈਂਪਸ ਪਲੇਸਮੈਂਟ ਮੇਲੇ ਵਿਚ ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ ਨੂੰ ਅਪਣੇ ਖਾਤੇ ਵਿਚ ਜੋੜ ਰਹੀ ਹੈ ਜਦਕਿ ਨਿਜੀ ਕੰਪਨੀਆਂ ਤਾਂ ਪਹਿਲਾਂ ਹੀ ਪਲੇਂਸਮੈਂਟ ਕਰਨ ਆਉਂਦੀਆਂ ਹਨ।

ਆਗੂ ਵਿਰੋਧੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਨਾਮ ਤੇ ਗੁਮਰਾਹ ਕੀਤਾ ਹੈ। ਰੁਜ਼ਗਾਰ ਮੇਲੇ ਵਿਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਬੁਲਾ ਕੇ ਛੋਟੀਆਂ ਅਤੇ ਘਟ ਤਨਖ਼ਾਹ ਵਾਲੀਆਂ ਨੌਕਰੀਆਂ ਦੀ ਆਫ਼ਰ ਕੀਤੀ ਗਈ ਹੈ। ਸਰਕਾਰ ਵਿਰੋਧੀ ਧਿਰਾਂ ਨੂੰ ਅੰਕੜਿਆਂ ਦੇ ਸਹਾਰੇ ਉਲਝਾ ਨਹੀਂ ਸਕਦੀ।

ਸੂਬੇ ਦੇ ਲੋਕਾਂ ਨੂੰ ਸੱਚਾਈ ਪਤਾ ਹੈ ਤੇ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਸਰਕਾਰ ਨੇ ਕਿਹੜੇ-ਕਿਹੜੇ ਵਾਅਦੇ ਕੀਤੇ ਸਨ। ਸਰਕਾਰ ਇਹ ਦੱਸੇ ਕਿ ਉਹ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਸਮੇਤ ਹੋਰ ਵਾਅਦੇ ਕਦੋਂ ਪੂਰੇ ਕਰੇਗੀ। ਵਿਰੋਧੀ ਧਿਰ ਸਾਰੇ ਮੁੱਦਿਆਂ ਨੂੰ ਵਿਧਾਨਸਭਾ ਵਿਚ ਲੋਕਾਂ ਦੀ ਆਵਾਜ਼ ਬਣਾ ਕੇ ਚੁੱਕੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।