ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਰੌਲੀ (ਮੋਗਾ) ਦੇ ਕਿਸਾਨ ਨੇ ਤੋੜਿਆ ਦਮ

ਏਜੰਸੀ

ਖ਼ਬਰਾਂ, ਪੰਜਾਬ

26 ਦਿਨ ਪਹਿਲਾਂ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਸਨ।

Darshan Singh

ਮੁਹਾਲੀ: ਖੇਤੀਬਾੜੀ ਕਾਨੂੰਨਾਂ ਖਿਲਾਫ ਪਿੰਡ ਰਾਏ ਨੇੜੇ ਧਰਨਾ ਦੇ ਰਹੇ ਬਜ਼ੁਰਗ ਕਿਸਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਕਿਸਾਨ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਰਾਏ ਥਾਣੇ ਪੁਲਿਸ ਨੇ ਇਸ ਨੂੰ ਪੋਸਟਮਾਰਟਮ ਲਈ ਰੱਖ ਦਿੱਤਾ ਹੈ।

ਪੋਸਟ ਮਾਰਟਮ ਰਿਪੋਰਟ ਵਿਚ  ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋ ਸਕਦਾ ਹੈ। ਪੰਜਾਬ ਦੇ ਮੋਗਾ ਜ਼ਿਲੇ ਦੇ ਪਿੰਡ ਰੋਲੀ ਦਾ ਵਸਨੀਕ ਕਿਸਾਨ ਦਰਸ਼ਨ ਸਿੰਘ (71) ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਰਾਏ ਨੇੜੇ ਧਰਨੇ 'ਤੇ ਗਿਆ ਸੀ। ਉਹ 26 ਦਿਨ ਪਹਿਲਾਂ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਸਨ।

ਉਹ ਉਦੋਂ ਤੋਂ ਇਥੇ ਸਨ ।ਦਰਸ਼ਨ  ਦੇ ਪੁੱਤਰ ਜਗਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਦੀ ਸਿਹਤ ਮੰਗਲਵਾਰ ਸ਼ਾਮ ਅਚਾਨਕ ਖ਼ਰਾਬ ਹੋ ਗਈ।
ਜਿਸ ਤੇ ਉਹਨਾਂ ਨੂੰ ਤੁਰੰਤ ਜਨਰਲ ਹਸਪਤਾਲ ਸੋਨੀਪਤ ਲਿਜਾਇਆ ਗਿਆ।

ਜਿਥੇ ਇਲਾਜ ਦੌਰਾਨ ਕਿਸਾਨ ਦੀ ਮੌਤ ਹੋ ਗਈ। ਰਾਏ ਥਾਣਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ। ਸੋਨੀਪਤ ਵਿੱਚ ਹੁਣ ਤੱਕ 18 ਕਿਸਾਨ ਕਿਸਾਨੀ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।