ਕਾਂਗਰਸ ਸੇਵਾ ਦਲ ਨੇ ਕੀਤਾ ਜਥੇਬੰਧਕ ਢਾਂਚੇ ਦਾ ਵਿਸਤਾਰ
ਕਾਂਗਰਸ ਸੇਵਾ ਦਲ ਨੇ ਕੀਤਾ ਜਥੇਬੰਧਕ ਢਾਂਚੇ ਦਾ ਵਿਸਤਾਰ
ਸੰਗਰੂਰ, 9 ਫ਼ਰਵਰੀ (ਜਸਵਿੰਦਰ ਜਲੂਰ) ਕਾਂਗਰਸ ਸੇਵਾ ਦਲ ਸੀਨੀਅਰ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਰਾਜੀਵ ਸ਼ਰਮਾ ਵਲੋ ਜਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਨਵੇਂ ਅਹੁੱਦੇਦਾਰ ਨਿਯੁੱਕਤ ਕੀਤੇ ਹਨ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ.ਕੇ.ਸ਼ਰਮਾ, ਜ਼ਿਲਾ ਪ੍ਰਧਾਨ ਕੇ.ਕੇ.ਮਲਹੋਤਰਾ, ਪੰਜਾਬ ਦੇ ਜਨਰਲ ਸਕਤਰ ਡਾ.ਚਰਨਕਮਲ ਸਮੇਤ ਹੋਰ ਕਾਂਗਰਸੀ ਆਗੂ ਪੁਹੰਚੇ ਅਤੇ ਨਵੇਂ ਅਹੁਦੇਦਾਰਾ ਨੂੰ ਨਿਯੁਕਤੀ ਪੱਤਰ ਸੌਪੇ।ਜਿਸ ਅਨੁਸਾਰ ਵਿਪਿਨ ਸ਼ਰਮਾ ਨੂੰ ਮੀਤ ਪ੍ਰਧਾਨ, ਸੰਜੀਵ ਗੁਪਤਾ ਜਨਰਲ ਸਕੱਤਰ, ਦੀਪਕ ਕੁਮਾਰ ਸਕੱਤਰ, ਸੁਰਿੰਦਰ ਸਿੰਘ ਜੁਆਇੰਟ ਸਕੱਤਰ, ਭਗਵਾਨ ਦਾਸ ਸਕੱਤਰ ਅਤੇ ਪੰਕਜ ਕੁਮਾਰ ਨੂੰ ਸਕੱਤਰ ਨਿਯੁਕਤ ਕੀਤਾ ਹੈ।ਇਸ ਮੌਕੇ ਕੇ.ਕੇ.ਸ਼ਰਮਾ ਅਤੇ ਕੇ.ਕੇ.ਮਲਹੋਤਰਾ ਨੇ ਕਿਹਾ ਕਿ ਕਾਂਗਰਸ ਸੇਵਾ ਦਲ ਪਾਰਟੀ ਦਾ ਅਹਿਮ ਅੰਗ ਹੈ ਅਤੇ ਸ਼ਹਿਰੀ ਪ੍ਰਧਾਨ ਰਾਜੀਵ ਸ਼ਰਮਾ ਦੀ ਬਣਾਈ ਹੋਈ ਟੀਮ ਬੜੀ ਹੀ ਮਿਹਨਤ ਅਤੇ ਲਗਨ ਨਾਲ ਆਪਣਾ ਕੰਮ ਕਰ ਰਹੀ ਹੈ।
ਇਸ ਮੌਕੇ ਬੀ.ਸੀ ਸੈੱਲ ਦੇ ਚੇਅਰਮੈਨ ਅਤੇ ਕੌਂਸਲਰ ਰਾਜੇਸ਼ ਮੰਡੌਰਾ, ਐਸ.ਸੀ ਸੈੱਲ ਦੇ ਚੇਅਰਮੈਨ ਸੋਨੂੰ ਸੰਗਰ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼ੇਰ ਖਾਂਨ, ਕੌਂਸਲਰ ਸੰਮੀ ਡੈਂਟਰ, ਕੌਂਸਲਰ ਸੁੱਖਵਿੰਦਰ ਸੋਨੂੰ, ਯੰਗ ਬ੍ਰਿਗੇਡ ਸੇਵਾ ਦਲ ਦੇ ਪ੍ਰਧਾਨ ਬਲਵਿੰਦਰ ਗਰੇਵਾਲ, ਸੰਦੀਪ ਸ਼ਰਮਾ ਡਕਾਲਾ, ਕ੍ਰਿਸ਼ਨ ਪ੍ਰਧਾਨ, ਜਸਵਿੰਦਰ ਜੁਲਕਾ, ਮੋਹਨ ਸ਼ਰਮਾ, ਸੂਰਜ ਮਦਾਨ, ਸੰਜੀਵ ਸ਼ਰਮਾ ਰਾਏਪੁਰ ਆਦਿ ਹਾਜ਼ਰ ਸਨ।
ਫੋਟੋ ਐਸਉਸੀ 09-15