ਨਾਹਰ ਸਿੰਘ ਮੁਬਾਰਿਕਪੁਰੀ ਦੀ ਕਿਤਾਬ ‘ਦਿੱਲੀਏ ਨੀ’ ਲੋਕ ਅਰਪਣ

ਏਜੰਸੀ

ਖ਼ਬਰਾਂ, ਪੰਜਾਬ

ਨਾਹਰ ਸਿੰਘ ਮੁਬਾਰਿਕਪੁਰੀ ਦੀ ਕਿਤਾਬ ‘ਦਿੱਲੀਏ ਨੀ’ ਲੋਕ ਅਰਪਣ

image

ਮਾਲੇਰਕੋਟਲਾ, 9 ਫ਼ਰਵਰੀ (ਇਸਮਾਈਲ ਏਸ਼ੀਆ) ਸਾਹਿਤਕ ਮਿੱਤਰ ਮੰਡਲ, ਮਾਲੇਰਕੋਟਲਾ ਵੱਲੋਂ ਆਯੋਜਿਤ ਕਿਸਾਨ ਸੰਘਰਸ਼ ਨੂੰ ਸਮਰਪਿਤ ਕਿਤਾਬ ਲੋਕ ਅਰਪਣ ਸਮੇਂ ਸਭ ਤੋਂ ਪਹਿਲਾਂ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ, ਡਾ. ਧਰਮ ਚੰਦ ਵਾਤਿਸ਼, ਸੁਖਦੇਵ ਸਿੰਘ ਅਤੇ ਨਾਹਰ ਸਿੰਘ ਮੁਬਾਰਿਕਪੁਰੀ, ਮਹੰਤ ਹਰਪਾਲ ਦਾਸ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਾਰੇ ਵਿਦਵਾਨਾਂ ਦੀ ਹਾਜ਼ਰੀ ਵਿੱਚ ਨਾਹਰ ਸਿੰਘ ਮੁਬਾਰਿਕਪੁਰੀ ਦੀ ਕਿਤਾਬ ‘ਦਿੱਲੀਏ ਨੀ’ ਲੋਕ-ਅਰਪਣ ਕੀਤੀ ਗਈ। ਕਿਤਾਬ ਉੱਪਰ ਵਿਦਵਾਨ, ਗੋਲਡ ਮੈਡਲਿਸਟ ਡਾ. ਧਰਮ ਚੰਦ ਵਾਤਿਸ਼ ਜੀ ਨੇ ਪੇਪਰ ਪੜਿ੍ਹਆ। ਗੋਸ਼ਟੀ ’ਤੇ ਵਿਚਾਰ-ਚਰਚਾ ਵਿੱਚ ਪਵਨ ਹਰਚੰਦਪੁਰੀ, ਸੁਖਦੇਵ ਸਿੰਘ ਔਲਖ, ਡਾ. ਰਾਕੇਸ਼ ਸ਼ਰਮਾ ਅਤੇ ਓ.ਪੀ. ਵਰਮਾ ਜੀ ਨੇ ਆਪਣੇ ਵਿਚਾਰ ਰੱਖੇ। ਉਪਰੰਤ ਕਵੀ ਦਰਬਾਰ ਵਿੱਚ ਸ਼ਾਮਲ ਦਿਲਸ਼ਾਦ ਜਮਾਲਪੁਰੀ, ਕੇ.ਐਸ. ਮਹਿਰਮ, ਗੁਰਚਰਨ ਦਿਲਬਰ, ਅਸ਼ੋਕ ਦੀਪਕ, ਗੁਰਵਿੰਦਰ ਕੰਵਰ, ਨਿਰਮਲ ਸਿੰਘ ਫਲੌਂਡ, ਕੁਲਵੰਤ ਬੂੰਗਾ, ਰਣਜੀਤ ਕਾਲਾ ਬੂਲਾ, ਸੁਖਦੇਵ ਔਲਖ, ਡਾਕਟਰ ਇਦਰੀਸ਼, ਅਸਲਮ ਕਾਲਾ ਅਤੇ ਪਰਮਜੀਤ ਸਲਾਰੀਆ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਨਾਹਰ ਸਿੰਘ ਮੁਬਾਰਿਕਪੁਰੀ ਨੇ ਆਪਣੀ ਲਿਖਣ ਪ੍ਰਕਿਰਿਆ ਬਾਰੇ ਦੱਸਿਆ ਤੇ ਲੋਕ ਹੱਕਾਂ ਲਈ ਦਿੱਲੀ ਨੂੰ ਸੋਚਣ ਬਾਰੇ ਆਪਣੇ ਵਿਚਾਰ ਦਿੱਤੇ। 
ਸ਼ਾਮਲ ਸਾਰੇ ਵਿਦਵਾਨ ਸਾਹਿਤਕਾਰਾਂ ਨੇ ‘ਮੁਬਾਰਿਕਪੁਰੀ’ ਨੂੰ ਸਨਮਾਨ ਪੱਤਰ ਅਤੇ ਸ਼ਾਲ ਦੇ ਕੇ ਸਨਮਾਨਤ ਕੀਤਾ। ਸਾਹਿਤਕ ਮਿੱਤਰ ਮੰਡਲ ਵੱਲੋਂ ਪਵਨ ਹਰਚੰਦਪੁਰੀ, ਡਾ. ਧਰਮ ਚੰਦ ਵਾਤਿਸ਼, ਸੁਖਦੇਵ ਔਲਖ ਅਤੇ ਮਹੰਤ ਹਰਪਾਲ ਦਾਸ ਜੀ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। 
ਫੋਟੋ ਐਸਉਸੀ 09-06