ਹਰਿਆਣਾ 'ਚ ਕਿਸਾਨ ਖ਼ੁਸ਼, ਕੁੱਝ ਨਿਰਾਸ਼ ਆਗੂ ਉਨ੍ਹਾਂ ਨੂੰ  ਅਪਣੇ ਹਿਤ ਲਈ ਵਰਤ ਰਹੇ : ਖੱਟਰ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ 'ਚ ਕਿਸਾਨ ਖ਼ੁਸ਼, ਕੁੱਝ ਨਿਰਾਸ਼ ਆਗੂ ਉਨ੍ਹਾਂ ਨੂੰ  ਅਪਣੇ ਹਿਤ ਲਈ ਵਰਤ ਰਹੇ : ਖੱਟਰ

image


ਚਡੂਨੀ ਹੋਵੇ ਜਾਂ ਰਾਕੇਸ਼ ਟਿਕੈਤ, ਉਹ ਕਿਸਾਨਾਂ ਦੇ ਹਿਤ 'ਚ 


ਚੰਡੀਗੜ੍ਹ, 9 ਫ਼ਰਵਰੀ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱੜਰ ਨੇ ਰਾਜ 'ਚ ਕਿਸਾਨਾਂ ਦੇ ਖ਼ੁਸ਼ ਹੋਣ ਦਾ ਦਾਅਵਾ ਕਰਦੇ ਹੋਏ ਮੰਗਲਵਾਰ ਨੂੰ  ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਰਾਕੇਸ਼ ਟਿਕੈਤ ਅਤੇ ਗੁਰਨਾਮ ਚਡੂਨੀ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਕੁੱਝ ''ਨਿਰਾਸ਼'' ਆਗੂ ਕਿਸਾਨਾਂ ਨੂੰ  ਅਪਣੇ ਹਿੱਤਾਂ ਲਈ ਵਰਤ ਰਹੇ ਹਨ |
ਖੱਟਰ ਨੇ ਪੈਸ਼ ਬਿਆਨ 'ਚ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ  ਕਿਸਾਨਾਂ ਦੇ ਹਿਤਾ ਨੂੰ  ਧਿਆਨ ਵਿਚ ਰਖਦੇ ਹੋਏ ਬਣਾਇਆ ਗਿਆ ਹੈ ਪਰ ਕੁੱੱਝ ਨਿਰਾਸ਼ ਆਗੂ ਹਨ ਜਿਨਾਂ ਦੀ ਇੱਛਾ ਕੁੱਝ ਹੋਰ ਹੈ |'' ਉਨ੍ਹਾਂ ਕਿਹਾ, ''ਭਾਵੇਂ ਚਡੂਨੀ ਹੋਵੇ ਜਾਂ ਰਾਕੇਸ਼ ਟਿਕੈਤ, ਉਹ ਕਿਸਾਨਾਂ ਦੇ ਹਿਤ 'ਚ ਕੁੱਝ ਨਹੀਂ ਕਰ ਰਹੇ ਹਨ | ਇਸ ਦੀ ਜਗਾ ਉਹ ਕਿਸਾਨਾਂ ਦਾ ਇਸਤੇਮਾਲ ਅਪਣੇ ਹਿਤਾਂ ਦੀ ਪੂਰਤੀ ਕਰਨ ਲਈ ਕਰ ਰਹੇ ਹਨ |''
 ਉਨ੍ਹਾਂ ਕਿਹਾ ਕਿ ਹਰਿਆਣਾ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਨੂੰ  ਕਈ ਸੁਵਿਧਾਵਾਂ ਦੇ ਰਹੀ ਹੈ, ਉਨ੍ਹਾਂ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਨਾਲ ਹੀ ਫ਼ਸਲਾਂ ਦੀ ਬਿਨਾਂ ਰੁਕਾਵਟ ਖ਼ਰੀਦ ਵੀ ਯਕੀਨੀ ਕੀਤੀ ਹੈ | 
ਮੁੱਖ ਮੰਤਰੀ ਨੇ ਕਿਹਾ, ''ਹਰਿਆਣਾ 'ਚ ਕਿਸਾਨ ਖ਼ੁਸ਼ ਹਨ | ਜਿਨ੍ਹਾਂ ਲੋਕਾਂ ਨੂੰ  ਗੁਮਰਾਹ ਕੀਤਾ ਗਿਆ ਹੈ, ਅਸੀਂ ਉਨ੍ਹਾਂ ਤੋਂ ਬੈਠ ਕੇ ਗੱਲਬਾਤ ਕਰਨ ਦੀ ਅਪੀਲ ਕਰਦੇ ਹਾਂ | ਜੇਕਰ ਸਰਕਾਰ ਨੂੰ  ਲਗਦਾ ਹੈ ਕਿ ਕੁੱਝ ਚੀਜ਼ਾਂ ਨੂੰ  ਸਹੀ ਕਰਨ ਦੀ ਲੋੜ ਹੈ ਤਾਂ ਯਕੀਨੀ ਤੌਰ 'ਤੇ ਉਹ ਕੀਤਾ ਜਾਵੇਗਾ | 
ਇਸ ਸਵਾਲ 'ਤੇ ਕਿ ਕੀ ਕਿਸਾਨ ਇਸ ਸਾਲ ਦੇ ਰਾਜ ਬਜਟ 'ਚ ਕੁੱਝ ਵਿਸ਼ੇਸ਼ ਦੀ ਉਮੀਦ ਕਰ ਸਕਦੇ ਹਨ, ਖੱਟਰ ਨੇ ਕਿਹਾ, ''ਜਦ ਬਜਟ ਤਿਅਰ ਕੀਤਾ ਜਾਂਦਾ ਹੈ, ਤਾਂ ਵੱਖ ਵੱਖ ਵਰਗਾਂ ਲਈ ਜੋ ਵੀ ਜ਼ਰੂਰੀ ਹੁੰਦਾ ਹੈ, ਅਸੀਂ ਉਹ ਪ੍ਰਬੰਧ ਕਰਦੇ ਹਾਂ | ਕਿਸਾਨਾਂ ਲਈ ਵੀ, ਅਸੀਂ ਪ੍ਰਬੰਧ ਕਰਦੇ ਹਾਂ ਅਤੇ ਇਸ ਸਾਲ ਵੀ ਅਸੀਂ ਉਨ੍ਹਾਂ ਲਈ ਕੁੱਝ ਚੀਜ਼ਾਂ ਕਰਾਗੇ |    (ਪੀਟੀਆਈ)