ਪਰਮਿੰਦਰ ਭਲਵਾਨ ਨੇ ਸਿੰਘੂ ਬਾਰਡਰ ’ਤੇ ਸਾਈਕਲ ਉਤੇ ਪੁਹੰਚੇ ਕਮਲਜੀਤ ਜੋਗੀਪੁਰ ਨੂੰ ਕੀਤਾ ਸਨਮਾਨਤ

ਏਜੰਸੀ

ਖ਼ਬਰਾਂ, ਪੰਜਾਬ

ਪਰਮਿੰਦਰ ਭਲਵਾਨ ਨੇ ਸਿੰਘੂ ਬਾਰਡਰ ’ਤੇ ਸਾਈਕਲ ਉਤੇ ਪੁਹੰਚੇ ਕਮਲਜੀਤ ਜੋਗੀਪੁਰ ਨੂੰ ਕੀਤਾ ਸਨਮਾਨਤ

image

ਪਟਿਆਲਾ, 9 ਫ਼ਰਵਰੀ (ਜਸਪਾਲ ਸਿੰਘ ਢਿੱਲੋਂ) : ਯੂਥ ਫ਼ੈਡਰੇਸ਼ਨ ਆਫ਼ ਇੰਡੀਆ, ਵੈਲਫ਼ੇਅਰ ਯੂਥ ਕਲੱਬ ਦੀਪ ਨਗਰ ਵਲੋਂ ਕਿਸਾਨੀ ਸੰਘਰਸ਼ ਵਿਚ ਪਟਿਆਲਾ ਤੋਂ ਦਿੱਲੀ ਸੰਘਰਸ਼ ਵਿਚ ਤੀਜੀ ਵਾਰ ਸਾਈਕਲ ’ਤੇ ਪਹੁੰਚੇ  ਕਮਲਜੀਤ ਸਿੰਘ ਜੋਗੀਪੁਰ ਨੂੰ ਸਟੇਟ ਐਵਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫ਼ੈਡਰੇਸ਼ਨ ਆਫ਼ ਇੰਡੀਅ, ਮੱਖਣ ਰੋਗਲਾ, ਭਿੰਦਰ ਜਲਵੇੜਾ, ਰਾਣਾ ਭੱਦਲਥੂਹਾ ਪ੍ਰੈਸ ਸਕੱਤਰ, ਨਵਜੋਤ ਸਿੰਘ ਦੀਪ ਨਗਰ ਅਤੇ ਹੋਰ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੇ ਸਿੰਘੂ ਬੈਰੀਅਰ ਦਿੱਲੀ ਵਿਖੇ ਸਨਮਾਨਤ ਕੀਤਾ।
ਪਰਮਿੰਦਰ ਭਲਵਾਨ ਨੇ ਦਸਿਆ ਕਿ  ਕਮਲਜੀਤ ਸਿੰਘ ਜੋਗੀਪੁਰ ਜੋ ਕਿ ਬਤੌਰ ਮੈਨੇਜਰ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਹਾਲੀ ਸਾਹਿਬ ਤੋਂ ਸੇਵਾ ਮੁਕਤ ਹੋਏ ਹਨ। ਇਨ੍ਹਾਂ ਦੀ ਉਮਰ 58 ਸਾਲ ਹੋ ਚੁੱਕੀ ਹੈ ਫਿਰ ਵੀ ਉਹ ਇੰਨੀ ਉਮਰ ਵਿਚ ਵੀ ਤੀਜੀ ਵਾਰ ਸਾਈਕਲ ’ਤੇ ਸਵਾਰ ਹੋ ਕੇ ਕਿਸਾਨ ਸੰਘਰਸ਼ ਵਿਚ ਹਿੱਸਾ ਲੈਣ ਪਹੁੰਚੇ ਹਨ। ਇਨ੍ਹਾਂ ਤੋਂ ਨੌਜਵਾਨਾਂ ਨੂੰ ਸੇਧ ਲੈ ਕੇ ਕਿਸਾਨ  ਮਜ਼ਦੂਰ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਨਾਦਰਸ਼ਾਹੀ ਸਰਕਾਰ ਨੂੰ ਸਾਡੇ ਬਜ਼ੁਰਗਾਂ, ਨੌਜਵਾਨਾਂ, ਮਾਤਾਵਾਂ, ਬੱਚਿਆਂ ਦੇ ਹੌਂਸਲਿਆ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੂੰ ਤੁਰਤ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਪਰਮਿੰਦਰ ਭਲਵਾਨ ਨੇ ਕਿਹਾ ਕਿ ਕਿਸਾਨ ਮੋਰਚਾ ਚੜ੍ਹਦੀ ਕਲਾ ਵਿਚ ਹੈ।