ਸਾਹਿਤ ਦਾ ਸਰਮਾਇਆ ਸਨ ਸੰਤੋਖ ਸਿੰਘ ਧੀਰ: ਚਰਨਜੀਤ ਚੰਨੀ
ਸਾਹਿਤ ਦਾ ਸਰਮਾਇਆ ਸਨ ਸੰਤੋਖ ਸਿੰਘ ਧੀਰ: ਚਰਨਜੀਤ ਚੰਨੀ
ਐਸ.ਏ.ਐਸ.ਨਗਰ, 9 ਫ਼ਰਵਰੀ (ਸੁਖਦੀਪ ਸਿੰਘ ਸੋਈ): ਪੰਜਾਬੀ ਦੇ ਬਹੁਪੱਖੀ ਅਤੇ ਸਿਰਮੌਰ ਸਾਹਿਤਕਾਰ ੍ਰਸੰਤੋਖ ਸਿੰਘ ਧੀਰ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਨੇ ਹਮੇਸ਼ਾ ਲੋਕ ਹਿਤ ਰਚਨਾਵਾਂ ਰਾਹੀਂ ਕਿਰਤੀ ਵਰਗ ਦੀ ਗੱਲ ਕੀਤੀ ਅਤੇ ਦੱਬੇ ਕੁਚਲੇ, ਮਿਹਨਤੀ ਲੋਕਾਂ ਨੂੰ ਅਪਣੀਆਂ ਲਿਖਤਾਂ ਦੇ ਪਾਤਰ ਬਣਾਇਆ | ਉਨ੍ਹਾਂ ਕਿਹਾ ਕਿ ਸ੍ਰਧੀਰ ਦੀਆਂ ਅਮਰ ਕਹਾਣੀਆਂ ਕੋਈ ਇਕ ਸਵਾਰ ਅਤੇ ਸਵੇਰ ਹੋਣ ਤਕ ਉਤੇ ਦੂਰਦਰਸ਼ਨ ਜਲੰਧਰ ਨੇ ਲਘੂ ਫ਼ਿਲਮਾਂ ਬਣਾ ਕੇ ਆਮ ਲੋਕਾਂ ਤਕ ਪਹੁੰਚਾਇਆ | ਉੱਘੇ ਸ਼ਾਇਰ ਪਦਮਸ਼੍ਰੀ ਡਾ.ਸੁਰਜੀਤ ਪਾਤਰ ਨੇ ਨੂੰ ਬਰਸੀ ਮੌਕੇ ਚੇਤੇ ਕਰਦਿਆਂ ਕਿਹਾ ਕਿ ਉਹ ਕਲਮ ਦੇ ਯੋਧੇ ਤੇ ਅਣਖੀਲੇ ਮਨੁੱਖ ਸਨ ਜੋ ਹਮੇਸ਼ਾ ਸਾਨੂੰ ਚੇਤੇ ਰਹਿਣਗੇ | ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸ੍ਰਦੇ ਕਹਾਣੀ ਸੰਗਿ੍ਹ ਪੱਖੀ ਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਉਨ੍ਹਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਪੁਰਸਕਾਰ ਵੀ ਭੇਂਟ ਕੀਤਾ ਸੀ ਪਰ ਉਹ ਅਪਣਾ ਸੱਭ ਤੋਂ ਵੱਡਾ ਸਨਮਾਨ ਪਾਠਕ ਜਗਤ ਵਲੋਂ ਹੀ ਮੰਨਦੇ ਸਨ |
ਨਿੰਦਰ ਘੁਗਿਆਣਵੀ ਨੇ ਕਿਹਾ ਕਿ ਸ੍ਰਧੀਰ ਨਾਲ ਉਨ੍ਹਾਂ ਅਪਣੀ ਨੇੜਤਾ ਕਾਰਨ ਅਭੁੱਲ ਯਾਦਾਂ ਬਾਰੇ ਕਿਤਾਬ ਮੇਰੇ ਹਿੱਸੇ ਦਾ ਧੀਰ ਲਿਖੀ | ਉਨ੍ਹਾਂ ਨੇ ਇਕੋ ਸਮੇਂ ਕਹਾਣੀ, ਨਾਵਲ, ਕਵਿਤਾ, ਸਵੈ ਜੀਵਨੀ, ਯਾਦਾਂ, ਸਫ਼ਰਨਾਮਾ ਵਰਗੀਆਂ ਸਾਹਿਤਕ ਵਿਧਾਵਾਂ ਉੱਤੇ ਕਲਮ ਚਲਾਈ |
photo 9-9