
ਬੀਤੇ ਦਿਨ ਵੀ ਮੁੱਖ ਮੰਤਰੀ ਚੰਨੀ ਵੱਖ-ਵੱਖ ਅੰਦਾਜ਼ਾਂ ਵਿਚ ਨਜ਼ਰ ਆਏ, ਕਿਤੇ ਉਹਨਾਂ ਨੇ ਨੌਜਵਾਨਾਂ ਨਾਲ ਕ੍ਰਿਕਟ ਖੇਡੀ ਅਤੇ ਕਿਤੇ ਤਾਸ਼ ਦੀ ਬਾਜ਼ੀ ਲਾਈ।
ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਆਗੂ ਕਾਫੀ ਸਰਗਰਮ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵੱਖ-ਵੱਖ ਹਲਕਿਆਂ ਵਿਚ ਜਾ ਕੇ ਆਮ ਲੋਕਾਂ ਵਿਚ ਵਿਚਰ ਰਹੇ ਹਨ। ਬੀਤੇ ਦਿਨ ਵੀ ਮੁੱਖ ਮੰਤਰੀ ਚੰਨੀ ਵੱਖ-ਵੱਖ ਅੰਦਾਜ਼ਾਂ ਵਿਚ ਨਜ਼ਰ ਆਏ, ਕਿਤੇ ਉਹਨਾਂ ਨੇ ਨੌਜਵਾਨਾਂ ਨਾਲ ਕ੍ਰਿਕਟ ਖੇਡੀ ਅਤੇ ਕਿਤੇ ਤਾਸ਼ ਦੀ ਬਾਜ਼ੀ ਲਾਈ। ਇਸ ਤੋਂ ਬਾਅਦ ਰਾਤ ਨੂੰ ਵਾਪਸ ਪਰਤਦੇ ਹੋਏ ਉਹ ਸਾਹਨੇਵਾਲ ਵਿਖੇ ਜ਼ਿੰਮੀਦਾਰਾ ਢਾਬੇ 'ਤੇ ਪਹੁੰਚੇ।
ਢਾਬੇ ’ਤੇ ਪਹੁੰਚਣ ਮਗਰੋਂ ਉਹਨਾਂ ਨੇ ਉੱਥੇ ਮੌਜੂਦ ਟਰੱਕ ਡਰਾਈਵਰਾਂ ਨਾਲ ਹੱਥ ਮਿਲਾਇਆ ਅਤੇ ਨਾਲ ਬੈਠ ਕੇ ਰਾਤ ਦੀ ਰੋਟੀ ਖਾਧੀ। ਮੁੱਖ ਮੰਤਰੀ ਚੰਨੀ ਦੇ ਪਹੁੰਚਦਿਆਂ ਹੀ ਢਾਬੇ ’ਤੇ ਰੌਣਕਾ ਲੱਗ ਗਈਆਂ ਅਤੇ ਉੱਥੇ ਮੌਜੂਦ ਲੋਕਾਂ ਨੇ ਉਹਨਾਂ ਦੀਆਂ ਤਾਰੀਫਾਂ ਵੀ ਕੀਤੀਆਂ। ਸਥਾਨਕ ਲੋਕਾਂ ਨੇ ਗਾਣੇ ਗਾ ਕੇ ਮਾਹੌਲ ਨੂੰ ਚਾਰ ਚੰਨ ਲਗਾ ਦਿੱਤੇ।