ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਮਗਰੋਂ ਸੁਖਰਾਜ ਸਿੰਘ ਨਿਆਮੀਵਾਲਾ ਦੀ ਪ੍ਰਤੀਕਿਰਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਇਹ ਮੋਰਚੇ ਦੀ ਛੋਟੀ ਜਿਹੀ ਜਿੱਤ ਹੈ ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੂੰ ਧਿਆਨ ਦਿੰਦਿਆਂ ਟਵੀਟ ਕਰਨ ਦੀ ਲੋੜ ਪਈ

Sukhraj Singh Niamiwala

ਬਹਿਬਲ ਕਲਾਂ : ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਬਹਿਬਲਕਲਾਂ ਇਨਸਾਫ਼ ਮੋਰਚੇ ਦੀਆਂ ਸੰਗਤਾਂ ਨੂੰ ਨੈਸ਼ਨਲ ਹਾਈਵੇ 'ਤੇ ਲਗਾਇਆ ਜਾਮ ਖੋਲ੍ਹਣ ਦੀ ਅਪੀਲ ਕੀਤੀ ਹੈ ਜਿਸ ਤੋਂ ਬਾਅਦ ਸੁਖਰਾਜ ਸਿੰਘ ਨਿਆਮੀਵਲਾ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।

 ਇਹ ਵੀ ਪੜ੍ਹੋ:  SGGS ਕਾਲਜ ਨੇ ਕਰਵਾਇਆ ਸਾਲਾਨਾ ਐਲੂਮਨੀ ਮੀਟ ਦਾ ਆਯੋਜਨ 

ਸੁਖਰਾਜ ਸਿੰਘ ਨਿਆਮੀਵਾਲਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਸ ਬਾਰੇ ਭਾਵੇਂ ਟਵੀਟ ਹੀ ਕੀਤਾ ਗਿਆ ਹੈ ਪਰ ਇਹ ਮੋਰਚੇ ਦੀ ਛੋਟੀ ਜਿਹੀ ਜਿੱਤ ਹੈ ਜਿਸ ਤਹਿਤ ਪੰਜਾਬ ਦੇ ਮੁੱਖ ਮੰਤਰੀ ਨੂੰ ਧਿਆਨ ਦਿੰਦਿਆਂ ਟਵੀਟ ਕਰਨ ਦੀ ਲੋੜ ਪਈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਸੀਂ ਵੀ ਸਮਝਦੇ ਹਾਂ ਪਰ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਅੱਠ ਸਾਲਾਂ ਤੋਂ ਅਸੀਂ ਵੀ ਸੰਘਰਸ਼ ਕਰ ਰਹੇ ਹਾਂ।

ਇਹ ਵੀ ਪੜ੍ਹੋ:  ਤਰਸ ਦੇ ਆਧਾਰ 'ਤੇ ਪੈਡਿੰਗ ਪਏ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ: ਡਾ. ਬਲਜੀਤ ਕੌਰ

ਨਿਆਮੀਵਾਲਾ ਨੇ ਕਿਹਾ, ''CM ਸਾਬ੍ਹ ਜੀ, ਰਸਤਾ ਰੋਕਣਾ ਸਾਡਾ ਸ਼ੌਕ ਨਹੀਂ ਇਸ ਸਿਸਟਮ ਵੱਲੋਂ ਮਜਬੂਰੀ ਬਣਾ ਦਿੱਤਾ ਗਿਆ ਹੈ। ਸੰਗਤਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਾਂ ਕੇ ਮੋਰਚੇ ਦਾ ਸਹਿਯੋਗ ਕੀਤਾ ਜਾਵੇ। ਬਾਕੀ ਸਾਰੀ ਸੰਗਤ ਨਾਲ ਗੁਰਮਤਾ ਕਰ ਕੇ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ।''

 ਇਹ ਵੀ ਪੜ੍ਹੋ:  ਬੱਕਰੀ ਲਾਪਤਾ ਹੋਣ 'ਤੇ ਦੋ ਧਿਰਾਂ 'ਚ ਹੋਈ ਹਿੰਸਕ ਝੜਪ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ

ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਸੰਗਤਾਂ ਨੂੰ ਜਿਥੇ ਰਸਤਾ ਖੋਲ੍ਹਣ ਦੀ ਅਪੀਲ ਕੀਤੀ ਉਥੇ ਹੀ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਮੁਕੰਮਲ ਕਰ ਇਨਸਾਫ਼ ਦੇਣ ਦਾ ਭਰੋਸਾ ਵੀ ਦਿੱਤਾ ਹੈ। ਉਧਰ ਮੋਰਚੇ ਦੇ ਆਗੂਆਂ ਵਲੋਂ ਸੰਗਤਾਂ ਨਾਲ ਗੁਰਮਤਾ ਕਰ ਕੇ ਅਗਲਾ ਫੈਸਲਾ ਲੈਣ ਦੀ ਗਈ ਗੱਲ ਕਹੀ ਗਈ ਹੈ।