Pradeep Keller: ਬਰਗਾੜੀ ਬੇਅਦਬੀ ਮਾਮਲੇ ’ਚ ਭਗੌੜਾ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਪੰਜਾਬ ਪੁਲਿਸ ਵਲੋਂ ਅਯੁਧਿਆ ਤੋਂ ਗ੍ਰਿਫ਼ਤਾਰ

ਸਪੋਕਸਮੈਨ Fact Check

ਖ਼ਬਰਾਂ, ਪੰਜਾਬ

Pradeep Keller: : ਉਸ ਦੀ ਗਿ੍ਰਫ਼ਤਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਟੀਮ ਵਲੋਂ ਕੀਤੀ ਗਈ

Pradeep Keller arrested from Ayodhya by Punjab police in Bargari case news in punjabi 

Pradeep Keller arrested from Ayodhya by Punjab police in Bargari case news in punjabi : ਬਰਗਾੜੀ ਬੇਅਦਬੀ ਮਾਮਲੇ ’ਚ ਕਈ ਸਾਲ ਤੋਂ ਭਗੌੜੇ ਮੁਲਜ਼ਮ ਪ੍ਰਦੀਪ ਕਲੇਰ ਨੂੰ ਪੰਜਾਬ ਪੁਲਿਸ ਨੇ ਅਯੁਧਿਆ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ  ਉਸਦੀ ਗਿ੍ਰਫ਼ਤਾਰੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਦੀ ਅਗਵਾਈ ਵਾਲੀ ਐਸ ਆਈ ਟੀ ਦੀ ਟੀਮ ਵਲੋਂ ਕੀਤੀ ਗਈ ਹੈ। ਹਾਲੇ ਭਾਵੇਂ ਅਧਿਕਾਰਤ ਤੋਰ ਤੇ ਇਸਦੀ ਪੁਸ਼ਟੀ ਹੋਣੀ ਹੈ ਪਰ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਉਸ ਨੂੰ ਲੈ ਕੇ ਆ ਰਹੀ ਹੈ।

ਇਹ ਵੀ ਪੜ੍ਹੋ: Health News: ਅਨਾਰ ਦੇ ਦਾਣੇ ਅਤੇ ਜੂਸ ਦੋਵੇਂ ਸਿਹਤ ਲਈ ਹਨ ਬਹੁਤ ਫ਼ਾਇਦੇਮੰਦ

ਜ਼ਿਕਰਯੋਗ ਹੈ ਕਿ ਪ੍ਰਦੀਪ ਕਲੇਰ ਜੋ ਭਗੋੜਾ ਸੀ,ਪਿਛਲੇ ਦਿਨੀ ਉਸਦੀ ਅਯੁਧਿਆ ’ਚ ਸ਼ਰਧਾਲੂਆਂ ਨੂੰ ਲੰਗਰ ਵਰਤਾਉਂਦੇ ਦੀ ਤਸਵੀਰ ਵਾਇਰਲ ਹੋਈ ਸੀ। ਇਸਤੋਂ ਬਾਅਦ ਹੀ ਪੰਜਾਬ ਪੁਲਿਸ ਉਸਦੀ ਭਾਲ ’ਚ ਲਗ ਗਈ ਸੀ ਤੇ ਅਖੀਰ ’ਚ ਅਯੁਧਿਆ ’ਚ ਪੁਲਿਸ ਨੇ ਉਸਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ: Jalandhar News: ਟਿੱਪਰ ਨੇ ਔਰਤ ਨੂੰ ਦਰੜਿਆ, ਮੌਕੇ 'ਤੇ ਹੀ ਹੋਈ ਮੌਤ

 ਪ੍ਰਦੀਪ ਸੌਦਾ ਸਾਧ ਦੀ ਟੀਮ  ਦੇ ਖਾਸ ਮੈਂਬਰਾਂ ’ਚ ਸ਼ਾਮਲ ਰਿਹਾ ਹੈ ਅਤੇ ਉਸਦੀ ਗਿ੍ਰਫ਼ਤਾਰੀ ਬਾਅਦ ਜਾਂਚ ਸੌਦਾ ਸਾਧ ਤਕ ਪਹੁੰਚ ਸਕਦੀ ਹੈ। ਪੁਛ ਗਿਛ ’ਚ ਹੋਰ ਅਹਿਮ ਨਾਮ ਵੀ ਸਾਹਮਣੇ ਆਏ ਸਕਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Pradeep Keller arrested from Ayodhya by Punjab police in Bargari case news in punjabi, stay tuned to Rozana Spokesman)