Panipat News: ਪਾਣੀਪਤ 'ਚ ਬਲਦ ਨੂੰ ਟਰੈਕਟਰ ਨਾਲ ਬੰਨ੍ਹ ਕੇ ਘਸੀਟਿਆ, ਮੌਤ ਤੋਂ ਬਾਅਦ ਦਫ਼ਨਾਇਆ ਗਿਆ, FIR ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤ ਵਿਚ ਵੜਨ 'ਤੇ ਕੀਤੀ ਸ਼ਰਮਨਾਕ ਕਰਤੂਤ

The bull was tied to a tractor and dragged In Panipat News

ਹਰਿਆਣਾ ਦੇ ਪਾਣੀਪਤ ਦੇ ਅਡਿਆਣਾ ਪਿੰਡ 'ਚ ਜਾਨਵਰਾਂ 'ਤੇ ਜ਼ੁਲਮ ਦਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋ ਕਿਸਾਨਾਂ ਨੇ ਖੇਤ ਵਿੱਚ ਵੜੇ ਬਲਦ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਉਦੋਂ ਤੱਕ ਘਸੀਟਿਆ ਜਦੋਂ ਤੱਕ ਉਸ ਦੀ ਮੌਤ ਨਾ ਹੋ ਗਈ।

 ਇਸ ਤੋਂ ਬਾਅਦ ਮੁਲਜ਼ਮਾਂ ਨੇ ਬਲਦ ਦੀ ਲਾਸ਼ ਨੂੰ ਅਡਿਆਣਾ-ਆਲੂਪੁਰ ਰੋਡ ’ਤੇ ਖ਼ਾਲੀ ਪਈ ਜ਼ਮੀਨ ਵਿੱਚ ਦੱਬ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਦੋ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਮਟਲੌਦਾ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਬਲਦ ਰਹਿੰਦਾ ਸੀ, ਜਿਸ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਜਦੋਂ ਉਸ ਨੂੰ ਭੁੱਖ ਲੱਗਦੀ ਤਾਂ ਉਹ ਖੇਤਾਂ ਵੱਲ ਚਲਾ ਜਾਂਦਾ ਸੀ। ਉਸ ਦਿਨ ਬਲਦ ਰਾਜਿੰਦਰ (ਪਿਤਾ ਸਵਰੂਪ ਸਿੰਘ) ਅਤੇ ਮੇਹਰ ਸਿੰਘ (ਪਿਤਾ ਪੂਰਨ) ਦੇ ਖੇਤਾਂ ਵਿੱਚ ਚਲਾ ਗਿਆ। ਇਸ ਤੋਂ ਗੁੱਸੇ 'ਚ ਆ ਕੇ ਦੋਵੇਂ ਕਿਸਾਨਾਂ ਨੇ ਬਲਦ ਦਾ ਪਿੱਛਾ ਕੀਤਾ।

ਜਦੋਂ ਬਲਦ ਪਿੰਡ ਵੱਲ ਭੱਜਿਆ ਤਾਂ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਲਿਆ ਅਤੇ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਗਲੀ ਵਿੱਚ ਘਸੀਟਣਾ ਸ਼ੁਰੂ ਕਰ ਦਿੱਤਾ। ਬਲਦ ਨੂੰ ਇੰਨੀ ਬੇਰਹਿਮੀ ਨਾਲ ਘਸੀਟਿਆ ਗਿਆ ਕਿ ਉਹ ਮਰ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਦੋਵਾਂ ਦੋਸ਼ੀਆਂ ਦੇ ਖ਼ਿਲਾਫ਼ ਕਰੂਲਟੀ ਟੂ ਐਨੀਮਲ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।