ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸੂਮੋਟੋ ਕੀਤਾ ਗਿਆ ਈਮੇਲ : ਜਸਵੀਰ ਸਿੰਘ ਗੜ੍ਹੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਸੀ. ਕਮਿਸ਼ਨ ਵੱਲੋਂ 11 ਫਰਵਰੀ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਕੀਤਾ ਗਿਆ ਹੈ ਤਲਬ

Email sent to Leader of Opposition Partap Singh Bajwa: Jasvir Singh Garhi

ਚੰਡੀਗੜ੍ਹ : ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ 72 ਘੰਟਿਆਂ ਵਿੱਚ ਜੋ ਘਟਨਾਕ੍ਰਮ ਵਾਪਰਿਆ ਉਸ ਮਾਮਲੇ ’ਚ ਕਮਿਸ਼ਨ ਵੱਲੋਂ ਵਿੱਚ ਸੁ ਮੋਟੋ ਲਿਆ ਗਿਆ ਹੈ। ਇਸ ਵਿੱਚ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. (ਜੋ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ) ਬਾਰੇ ਜੋ ਸ਼ਬਦ ਬੋਲੇ, ਉਸ ਵਿੱਚ ਸ਼ਬਦ ਵਰਤੇ ਗਏ ਕਿ ਉਹ "ਬੈਂਡ ਵਜਾਉਂਦੇ ਰਹੇ ਹਨ" ਜਾਂ "ਇਹ ਬੈਂਡ ਵਜਾਉਣ ਵਾਲਾ ਨਹੀਂ ਰਿਹਾ"। ਇਸ ਦਾ ਹੁਣ ਚੰਗੀ ਤਰ੍ਹਾਂ ਬੈਂਡ ਵਜਾਵਾਂਗੇ।

ਇਸ ਤੋਂ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਟੀਰੀਅਲ ਦੱਸਿਆ ਸੀ, ਜਦਕਿ ਮਟੀਰੀਅਲ ਤਾਂ ਇਕ ਨਿਰਜੀਵ ਚੀਜ਼ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਹਰਭਜਨ ਸਿੰਘ ਈਟੀਓ ਸਬੰਧੀ ਬੋਲਦਿਆਂ ਕਿਹਾ ਜੇਕਰ ਈਟੀਓ ਦਾ ਪਰਿਵਾਰ ਜੁੱਤੀਆਂ ਗੰਢਦਾ ਹੁੰਦਾ ਤਾਂ ਪ੍ਰਤਾਪ ਸਿੰਘ ਬਾਜਵਾ ਮੰਤਰੀ ਖ਼ਿਲਾਫ਼ ਜੁੱਤੀ ਫੇਰਨ ਵਾਲਾ ਬਿਆਨ ਦਿੰਦੇ ਜੋ ਕਿ ਵਾਜਬ ਨਹੀਂ ਹੈ। ਇਸ ਤੋਂ ਇਲਾਵਾ ਵੱਲੋਂ ਤਿੰਨ ਮਿੰਟ ’ਚ ਧੌਣ ਮਰੋੜਨ ਵਾਲਾ ਬਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਅਫ਼ਗਾਨਿਸਤਾਨ ’ਚ ਬੈਠੇ ਹਾਂ ਕਿ ਇਹ ਦਲਿਤਾਂ ਦੀ ਧੌਣ ਮਰੋੜ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੈਂ ਅਨੁਸੂਚਿਤ ਜਾਤੀ ਕਮਿਸ਼ਨ ਦਾ ਚੇਅਰਮੈਨ ਹਾਂ ਦੇਖਦੇ ਹਾਂ ਕਿ ਕੌਣ ਦਲਿਤਾਂ ਦੀ ਧੌਣ ਮਰੋੜਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਗਾਤਾਰ ਦਲਿਤਾਂ ਦਾ ਅਪਮਾਨ ਕਰ ਰਹੀ ਹੈ।

ਗੜ੍ਹੀ ਨੇ ਅੱਗੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਿਛਲੇ 4 ਮਹੀਨਿਆਂ ਵਿੱਚ ਦੂਜੀ ਵਾਰ ਸੂਮੋਟੋ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਵਿਭਾਗ ਦਾ ਕਰਮਚਾਰੀ ਬਾਜਵਾ ਸੈਕਟਰ  8 ਸਥਿਤ ਕੋਠੀ ਵਿੱਚ ਨੋਟਿਸ ਲੈ ਕੇ ਪਰ ਉਥੇ ਕਿਸੇ ਨੇ ਵੀ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸੈਕਟਰ 39 ਦੀ ਕੋਠੀ ਵਿੱਚ ਵੀ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਹੁਣ ਤੀਜਾ ਨੋਟਿਸ ਈਮੇਲ ਰਾਹੀਂ ਭੇਜ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਐਸ.ਸੀ.ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਖ਼ਿਲਾਫ਼ ਅਪਮਾਨਜਨਕ ਬਿਆਨ ਦੇਣ ਦੇ ਚਲਦਿਆਂ ਸੂਮੋਟੋ ਭੇਜ ਕੇ 11 ਫਰਵਰੀ ਨੂੰ ਐਸ.ਸੀ. ਕਮਿਸ਼ਨ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ।