ਨੌਜਵਾਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਲੈ ਕੇ ਜਾਵੇਗਾ ਸਮਾਰਟ ਵਰਲਡ ਐਡਵਾਈਜ਼ਰਜ਼

ਏਜੰਸੀ

ਖ਼ਬਰਾਂ, ਪੰਜਾਬ

ਪਟਿਆਲਾ ਦਾ ਦਿਲ ਮੰਨੇ ਜਾਂਦੇ ਲੀਲਾ ਭਵਨ ਇਲਾਕੇ ਵਿਖੇ ਸਮਾਰਟ ਵਰਲਡ ਐਡਵਾਈਜ਼ਰਜ਼ ਨਾਂਅ ਦਾ ਇਕ ਇੰਸਟੀਚਿਊਟ ਖੋਲ੍ਹਿਆ ਗਿਆ ਹੈ। ਇਸ ਇੰਸਟੀਚਿਊਟ ਦੇ ਮੈਨੇਜਿੰਗ

File Photo

ਪਟਿਆਲਾ: ਪਟਿਆਲਾ ਦਾ ਦਿਲ ਮੰਨੇ ਜਾਂਦੇ ਲੀਲਾ ਭਵਨ ਇਲਾਕੇ ਵਿਖੇ ਸਮਾਰਟ ਵਰਲਡ ਐਡਵਾਈਜ਼ਰਜ਼ ਨਾਂਅ ਦਾ ਇਕ ਇੰਸਟੀਚਿਊਟ ਖੋਲ੍ਹਿਆ ਗਿਆ ਹੈ। ਇਸ ਇੰਸਟੀਚਿਊਟ ਦੇ ਮੈਨੇਜਿੰਗ ਪਾਰਟਨਰ ਪਾਲੀਵੁੱਡ/ਬਾਲੀਵੁੱਡ ਅਤੇ ਹਾਲੀਵੁੱਡ ਪ੍ਰੋਡਕਸ਼ਨ ਦੇ ਮਸ਼ਹੂਰ ਚਿਹਰੇ ਗੁਲਜ਼ਾਰ ਇੰਦਰ ਸਿੰਘ ਚਾਹਲ ਹਨ ਤੇ ਉਹਨਾਂ ਵੱਲੋਂ ਸਮਾਰਟ ਵਰਲਡ ਐਵਵਾਈਜ਼ਰਜ਼ ਦਾ ਉਦਘਾਟਨ ਕੀਤਾ ਗਿਆ। 

ਉਹਨਾਂ ਵੱਲੋਂ ਰੱਖੇ ਇਕ ਪੱਤਰਕਾਰ ਸੰਮੇਲਨ ਵਿਚ ਉਹਨਾਂ ਕਿਹਾ ਕਿ ਉਹ ਇਸ ਰਾਹੀਂ ਪੰਜਾਬੀ ਨੌਜਵਾਨਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਢੰਗ ਨਾਲ ਵਿਸ਼ਵਵਿਆਪੀ ਮੌਕਿਆਂ ਦਾ ਲਾਭ ਲੈਣ ਲਈ ਨਿਰਦੇਸ਼ਤ ਕਰਨ ਲਈ ਵਚਨਬੱਧ ਹਨ।ਇਸ ਉਦਘਾਟਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬੀ ਫਿਲਮਾਂ ਦੇ ਪ੍ਰਸਿੱਧ ਕਲਾਕਾਰ ਅਤੇ ਕਾਮੇਡੀਅਨ ਬਿਨੂੰ ਢਿੱਲੋਂ ਵੀ ਮੌਜੂਦ ਰਹੇ।

ਇਸ ਮੌਕੇ ਗੁਲਜ਼ਾਰ ਇੰਦਰ ਚਾਹਲ ਨੇ ਦੱਸਿਆ ਕਿ ਇਕ ਮਸ਼ਹੂਰ ਹਸਤੀ ਜਿਨ੍ਹਾਂ ਨੂੰ ਪੀ.ਕੇ. ਸਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਜਿਨ੍ਹਾਂ ਨੂੰ ਵਾਈਪੀਐਸ ਸਕੂਲ ਵਿਚ ਅੰਗਰੇਜ਼ੀ ਪੜ੍ਹਾਉਣ ਦਾ 35 ਸਾਲਾਂ ਦਾ ਤਜ਼ਰਬਾ ਵੀ ਹੈ, ਉਹ ਅਪਣੇ ਅੰਗਰੇਜ਼ੀ ਸਿਖਾਉਣ ਦੇ ਹੁਨਰ ਦੀ ਵਰਤੋਂ ਕਰਕੇ ਅੰਗਰੇਜ਼ੀ ਹੁਨਰਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਈਲੈਟਸ, ਪੀਟੀਈ, ਅੰਗਰੇਜ਼ੀ ਭਾਸ਼ਾ ਨਾਲ ਸਬੰਧਤ ਮੁੱਢਲੀ ਜਾਣਕਾਰੀ, ਵੀਜ਼ਾ ਕਾਊਂਸਲਿੰਗ, ਦੁਨੀਆ ਭਰ ਵਿਚ ਸਿਖਿਆ ਲਈ ਮੌਕੇ, ਯਾਤਰਾ ਲਈ ਤਿਆਰੀ ਅਤੇ ਵਿਦੇਸ਼ਾਂ ਵਿਚ ਜਾਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨਗੇ। 

ਉਹਨਾਂ ਕਿਹਾ ਕਿ ਸਮਾਰਟ ਵਰਲਡ ਐਡਵਾਈਜ਼ਰ ਬੈਂਕਿੰਗ, ਸਿੱਖਿਆ, ਮੀਡੀਆ ਅਤੇ ਮਨੋਰੰਜਨ ਆਦਿ ਖੇਤਰਾਂ ਵਿਚ ਮੁਹਾਰਤ ਹਾਸਲ ਕਰ ਚੁੱਕੀਆਂ ਤਜ਼ੁਰਬੇਕਾਰ ਸਖਸ਼ੀਅਤਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਵਿਸ਼ੇਸ਼ ਤੌਰ ‘ਤੇ ਪੰਜਾਬੀ ਲੋਕ ਗਾਇਕ ਪੰਮੀ ਬਾਈ ਅਤੇ ਪੰਜਾਬ ਸਟੇਟ ਸੋਸ਼ਲ ਵੈਲਫੇਅਰ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਵੀ ਸ਼ਾਮਲ ਸਨ। 

ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਿਨੂੰ ਢਿਲੋਂ ਨੇ ਗੁਲਜ਼ਾਰ ਇੰਦਰ ਚਾਹਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਦੇਖਭਾਲ ਕਰਨ ਲਈ ਉਹਨਾਂ ਦੀ ਪਹੁੰਚ ਵਿਚ ਇਕ ਵੱਖਰੀ ਹਿੰਮਤ ਹੈ। ਬਿਨੂੰ ਢਿਲੋਂ ਨੇ ਭਾਵੂਕ ਹੁੰਦਿਆਂ ਗੁਲਜ਼ਾਰ ਇੰਦਰ ਚਾਹਲ, ਹਰਿੰਦਰ ਸਿੰਘ ਚਾਹਲ, ਆਈਪੀਐਸ ਸਾਬਕਾ ਡੀਆਈਜੀ ਪੰਜਾਬ ਪੁਲਿਸ ਵੱਲੋਂ ਦਿੱਤੀਆਂ ਗਈਆਂ ਬੇਮਿਸਾਲ ਨਿਰਸਵਾਰਥ ਸੇਵਾਵਾਂ ਦੇ ਕਿੱਸੇ ਵੀ ਸੁਣਾਏ।

ਉਹਨਾਂ ਕਿਹਾ ਕਿ ਗੁਲਜ਼ਾਰ ਚਾਹਲ ਵੱਲੋਂ ‘ਜਾਗੋ ਨਸ਼ੇ ਤਿਆਗੋ’ ਮਿਸ਼ਨ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਲਈ ਜੋ ਪਿਛਲੇ ਬਹੁਤ ਸਾਲਾਂ ਤੋਂ ਚਲਾਈ ਜਾ ਰਹੀ ਮੁਹਿੰਮ ਹੈ, ਦੇ ਲਈ ਵਧਾਈ ਦਿੱਤੀ, ਜਿਸ ਦੇ ਬਹੁਤ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।