ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਵਿਚ ਅੱਠ ਬਿਲ ਪਾਸ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਵਿਚ ਅੱਠ ਬਿਲ ਪਾਸ

image

image

image


ਕੁੱਝ ਬਿਲਾਂ 'ਤੇ ਸ਼ੋ੍ਰਮਣੀ ਅਕਾਲੀ ਦਲ ਤੇ 'ਆਪ' ਨੇ ਵਿਰੋਧ ਪ੍ਰਗਟਾਇਆ

ਚੰਡੀਗੜ੍ਹ, 9 ਮਾਰਚ (ਸੁਰਜੀਤ ਸਿੰਘ ਸੱਤੀ): ਪੰਜਾਬ ਵਿਧਾਨ ਸਭਾ ਦੇ ਚਲ ਰਹੇ ਬਜਟ ਸੈਸ਼ਨ ਦੌਰਾਨ ਮੰਗਲਵਾਰ ਨੂੰ ਪੰਜਾਬ ਵਿਚ ਮਿਲਾਵਟੀ ਸ਼ਰਾਬ ਨਾਲ ਮੌਤ ਹੋਣ 'ਤੇ ਮੌਤ ਦੀ ਸਜ਼ਾ ਦੀ ਤਜਵੀਜ਼ ਸਬੰਧੀ ਬਿਲ ਸਮੇਤ ਕੁਲ ਅੱਠ ਬਿਲ ਸਰਬ ਸੰਮਤੀ ਨਾਲ ਪਾਸ ਕਰ ਦਿਤੇ ਗਏ | ਹਾਲਾਂਕਿ ਕੁੱਝ ਬਿਲਾਂ 'ਤੇ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਵਿਰੋਧ ਪ੍ਰਗਟਾਇਆ ਅਤੇ ਕੱੁਝ ਸੁਝਾਅ ਵੀ ਪੇਸ਼ ਕੀਤੇ ਗਏ ਪਰ ਮਾਮੂਲੀ ਸ਼ੋਰ ਸ਼ਰਾਬੇ ਵਿਚ ਇਹ ਬਿਲ ਪਾਸ ਕਰ ਦਿਤੇ ਗਏ | 
ਅਖ਼ੀਰ ਵਿਚ ਦਿ ਪੰਜਾਬ ਐਜੁਕੇਸ਼ਨ (ਪੋਸਟਿੰਗ ਆਫ਼ ਟੀਚਰਜ਼ ਇਨ ਡਿਸਐਡਵਾਂਟੇਜੀਅਸ ਏਰੀਆ) ਬਿਲ ਦੇ ਵਿਰੋਧ ਵਿਚ ਵਿਰੋਧੀ ਧਿਰ ਨੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦਿਆਂ ਵਿਰੋਧ ਪ੍ਰਗਟਾਇਆ | ਇਸੇ ਦੌਰਾਨ ਸਪੀਕਰ ਰਾਣਾ ਕੇਪੀ ਨੇ ਅੱਜ ਦੇ ਸੈਸ਼ਨ ਦੀ ਕਾਰਵਾਈ ਉਠਾ ਦਿਤੀ ਅਤੇ ਹੁਣ ਸਦਨ ਬੁਧਵਾਰ ਸਵੇਰੇ ਦਸ ਵਜੇ ਸ਼ੁਰੂ ਹੋਵੇਗਾ | ਐਜੁਕੇਸ਼ਨ ਬਿਲ 'ਤੇ ਵਿਰੋਧ ਜਤਾਉਂਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਪੀਕਰ ਦੀ ਕੁਰਸੀ ਦੇ ਸਾਹਮਣੇ ਪੁੱਜ ਗਏ ਅਤੇ ਉਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਹਰਿੰਦਰ ਸਿੰਘ ਚੰਦੂਮਾਜਰਾ ਤੇ ਹੋਰ ਅਕਾਲੀ ਵਿਧਾਇਕ ਵੀ 'ਆਪ' ਵਿਧਾਇਕਾਂ ਨਾਲ ਵਿਰੋਧ ਜਤਾਉਣ ਲੱਗੇ | 
ਉਨ੍ਹਾਂ ਐਜੂਕੇਸ਼ਨ ਬਿਲ ਵਿਚ ਨਵੇਂ ਭਰਤੀ ਅਧਿਆਪਕਾਂ ਦਾ ਪਰਖਕਾਲ ਤਿੰਨ ਸਾਲ ਤੋਂ ਵਧਾ ਕੇ ਚਾਰ ਸਾਲ ਕੀਤੇ ਜਾਣ ਨੂੰ  ਗ਼ਲਤ ਕਰਾਰ ਦਿਤਾ ਤੇ ਕਿਹਾ ਕਿ ਇਹ ਅਧਿਆਪਕਾਂ ਨਾਲ ਧੱਕਾ ਹੈ | ਇਸ ਤੋਂ ਪਹਿਲਾਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੁੰਕੇ ਨੇ ਮੰਗ ਕੀਤੀ ਕਿ ਵਿਧਵਾ ਅਤੇ ਨਵੀਂ ਵਿਆਹੀਆਂ ਮਹਿਲਾ ਅਧਿਆਪਕਾਂ ਦੀ ਪੋਸਟਿੰਗ ਉਨ੍ਹਾਂ ਦੇ ਘਰ ਤੋਂ 10 ਕਿਲੋਮੀਟਰ ਦੇ ਦਾਇਰੇ ਵਿਚ ਹੀ ਕੀਤੀ ਜਾਣੀ ਚਾਹੀਦੀ ਹੈ | ਇਸ ਤੋਂ ਪਹਿਲਾਂ ਦਿ ਪੰਜਾਬ ਐਕਸਾਈਜ਼ (ਅਮੈਂਡਮੈਂਟ) ਬਿਲ ਪਾਸ ਕੀਤਾ ਗਿਆ | ਇਸ ਤਹਿਤ ਮੰਤਰੀ ਮੰਡਲ ਸ਼ਰਾਬ ਵਿਚ ਮਿਲਾਵਟ ਕਾਰਨ ਮੌਤ ਹੋਣ 'ਤੇ ਦੋਸ਼ੀ ਨੂੰ  ਮੌਤ ਦੀ ਸਜ਼ਾ ਅਤੇ ਭਾਰੀ ਜੁਰਮਾਨੇ ਦੀ ਤਜਵੀਜ਼ ਬਣਾ ਚੁੱਕਾ ਹੈ ਤੇ