ਅੱਧੇ ਸਰੀਰ ਦਾ ਮਾਲਕ ਹੋਣ ਮਗਰੋਂ ਵੀ ਸ਼ਿਮਲਾ ਤੋਂ ਕਿਸਾਨੀ ਸੰਘਰਸ਼ ’ਚ ਪਹੁੰਚਿਆ ਨੌਜਵਾਨ

ਏਜੰਸੀ

ਖ਼ਬਰਾਂ, ਪੰਜਾਬ

ਅੱਧੇ ਸਰੀਰ ਦਾ ਮਾਲਕ ਹੋਣ ਮਗਰੋਂ ਵੀ ਸ਼ਿਮਲਾ ਤੋਂ ਕਿਸਾਨੀ ਸੰਘਰਸ਼ ’ਚ ਪਹੁੰਚਿਆ ਨੌਜਵਾਨ

image

ਨਵੀਂ ਦਿੱਲੀ, 9 ਮਾਰਚ (ਸੁਰਖ਼ਾਬ ਚੰਨ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਵਿਰੁਧ ਕੀਤਾ ਜਾ ਰਿਹਾ ਹੈ।  ਉਥੇ ਹੀ ਅਦਿਤਯ ਨੌਜਵਾਨ ਦੇ ਸਰੀਰ ਦਾ ਲੱਕ ਤੋਂ ਹੇਠ ਵਾਲਾ ਪਾਸਾ ਨਹੀਂ ਹੈ ਪਰ ਕਿਸਾਨੀ ਅੰਦੋਲਨ ਦਾ ਜਨੂੰਨ ਇਸ ਨੌਜਵਾਨ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਅੱਜ ਅੱਧੇ ਸਰੀਰ ਦੇ ਮਾਲਕ ਨੌਜਵਾਨ ਦਿੱਲੀ ਮੋਰਚੇ ਵਿਚ ਪਹੁੰਚਣ ਲਈ ਅਪਣੀ ਵੀਲ੍ਹ ਚੇਅਰ ਰਾਹੀਂ ਸ਼ਿਮਲੇ ਦਾ ਸਫ਼ਰ ਤੈਅ ਕਰ ਕੇ ਦਿੱਲੀ ਕਿਸਾਨ ਮੋਰਚੇ ’ਤੇ ਪਹੁੰਚਿਆ ਹੈ। ਨੌਜਵਾਨ ਨਾਲ ਗੱਲਬਾਤ ਕੀਤੀ ਗਈ, ਜਿਥੇ ਉਨ੍ਹਾਂ ਨੇ ਮੋਦੀ ਸਰਕਾਰ ਵਿਰੁਧ ਭੜਾਸ ਕੱਢੀ ਉਥੇ ਹੀ ਨੌਜਵਾਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਕਿਸਾਨੀ ਸੰਘਰਸ਼ ਨਾਲ ਜੁੜਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਮੈਨੂੰ ਮੇਰੇ ਦੋਸਤ ਇਥੇ ਲੈ ਕੇ ਆਏ ਹਨ ਤੇ ਮੈਂ ਸੰਘਰਸ਼ ਵਿਚ ਦੂਜੀ ਵਾਰ ਆਇਆ ਹਾਂ। ਨੌਜਵਾਨ ਨੇ ਕਿਹਾ ਕਿ ਮੇਰੇ ਦੋਸਤਾਂ ਮਿੱਤਰਾਂ ਵਲੋਂ ਵੀ ਕਿਸਾਨਾਂ ਦੇ ਸੰਘਰਸ਼ ਵਿਚ ਪਹੁੰਚਣ ’ਤੇ ਮੇਰੇ ਜਜ਼ਬੇ ਦੀ ਤਾਰੀਫ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਅਸੀਂ ਹਿਮਾਚਲ ਵਿਚ ਸੇਬਾਂ ਦੀ ਖੇਤੀ ਕਰਦੇ ਹਾਂ, ਮੈਂ ਵੀ ਕਿਸਾਨ ਹਾਂ ਤੇ ਮੈਂ ਕਿਸਾਨਾਂ ਦਾ ਦਰਦ ਸਮਝ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਹੁਣ ਤਕ 250 ਤੋਂ 300 ਤਕ ਮੌਤਾਂ ਹੋ ਚੁਕੀਆਂ ਹਨ ਪਰ ਸਰਕਾਰ ਦੇ ਕੰਨ ’ਤੇ ਜੂੰਅ ਨਹੀਂ ਸਰਕ ਰਹੀ, ਇਹ ਕੇਂਦਰ ਸਰਕਾਰ ਦੀ ਗੰਦੀ ਰਾਜਨੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਰਕਾਰ ਨੂੰ ਲੋਕਾਂ ਦੁਆਰਾ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੀ ਸਰਕਾਰ ਅਪਣੇ ਅੰਨਦਾਤਾ ਦੀ ਜਾਨ ਲੈ ਕੇ ਤਰੱਕੀ ਚਾਹੁੰਦੀ ਹੈ। ਉਸ ਦੀ ਕਦੇ ਵੀ ਤਰੱਕੀ ਨਹੀਂ ਹੋ ਸਕਦੀ ਪਰ ਜੇ ਸਰਕਾਰ ਤਰੱਕੀ ਚਾਹੁੰਦੀ ਹੈ ਤਾਂ ਅਪਣੇ ਦੇਸ਼ ਦੇ ਲੋਕਾਂ ਦੀ ਖ਼ੁਸ਼ੀ ਵਿਚ ਤਰੱਕੀ ਕਰਨਾ ਸਿੱਖ ਲਏ।