ਬਜਟ 'ਤੇ ਬਹਿਸ ਦੌਰਾਨ ਅਪਣੇ 'ਸ਼ਬਦਜਾਲ' 'ਚ ਫਸੇ ਮਜੀਠੀਆ

ਏਜੰਸੀ

ਖ਼ਬਰਾਂ, ਪੰਜਾਬ

ਬਜਟ 'ਤੇ ਬਹਿਸ ਦੌਰਾਨ ਅਪਣੇ 'ਸ਼ਬਦਜਾਲ' 'ਚ ਫਸੇ ਮਜੀਠੀਆ

image

image

image


ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ ਤੇ ਹੋਰ ਕਾਂਗਰਸੀਆਂ ਨੇ ਬਾਦਲਾਂ ਤੇ ਹੋਰ ਅਕਾਲੀ ਆਗੂਆਂ ਦੀਆਂ ਜਾਇਦਾਦਾਂ 'ਤੇ ਘੇਰਿਆ

ਚੰਡੀਗੜ੍ਹ, 9 ਮਾਰਚ (ਸੁਰਜੀਤ ਸਿੰਘ ਸੱਤੀ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਧਾਇਕ ਬਿਕਰਮ ਸਿੰਘ ਮਜੀਠੀਆ ਪੰਜਾਬ ਵਿਧਾਨ ਸਭਾ ਵਿਚ ਬਜਟ 'ਤੇ ਬਹਿਸ ਦੌਰਾਨ ਅਪਣੇ ਹੀ 'ਸ਼ਬਦਜਾਲ' ਵਿਚ ਫਸ ਗਏ | ਉਚੇਰੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਕਾਂਗਰਸੀ ਵਿਧਾਇਕਾਂ ਨੇ ਮਜੀਠੀਆ ਨੂੰ  ਜਾਇਦਾਦਾਂ ਤੇ ਬਸਾਂ ਦੇ ਮਾਮਲੇੇ 'ਚ ਬੁਰੀ ਤਰ੍ਹਾਂ ਘੇਰ ਲਿਆ | 
ਬਜਟ 'ਤੇ ਬਹਿਸ ਕਰਦਿਆਂ ਮਜੀਠੀਆ ਨੇ 'ਪੁੱਛੋ ਵੀ' ਸਿਰਲੇਖ ਹੇਠ ਕਵਿਤਾ ਮਈ ਅੰਦਾਜ਼ ਵਿਚ ਸਰਕਾਰ ਤੋਂ ਪੁਛਿਆ ਕਿ ਬਜਟ 'ਚ ਕਿਸ ਚੀਜ਼ ਦੀ ਕੀਮਤ ਘਟਾਈ, ਕਿਹਾ ਕਿ ਲੋਕਾਂ ਦੇ ਨਾਂ 'ਤੇ ਲਿਆ ਕਰਜ਼ਾ ਕਿਥੇ ਜਾ ਰਿਹਾ ਹੈ? ਕਿਹਾ ਕਿ ਲੋਕ ਪੁਛਦੇ ਹਨ ਕਿ ਸਰਕਾਰ ਅਪਣੇ ਸੂਟਾਂ ਵਲ ਵੇਖੀ ਜਾ ਰਹੀ ਹੈ ਪਰ ਕਿਸੇ ਗ਼ਰੀਬ ਦੀ ਪੁੱਛ ਨਹੀਂ ਕਿ ਉਸ ਦੇ ਕਪੜੇ ਕਿਉਂ ਫਟੇ ਹੋਏ ਹਨ | ਉਹ ਉਸ ਵੇਲੇ ਘਿਰ ਗਏ ਜਦੋਂ ਉਨ੍ਹਾਂ ਕਿਹਾ ਕਿ 'ਸਾਈਕਲ ਵਾਲੇ ਵਾਰਸ ਬਣ ਗਏ ਪਜੇਰੋ ਦੇ, ਇੰਨਾ ਪੈਸਾ ਕਿਥੋਂ ਆਇਆ ਪੁੱਛੋ ਵੀ' | 
ਇਸ 'ਤੇ ਸੱਤਾਧਿਰ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਸ਼ੋਰ ਸ਼ਰਾਬਾ ਸ਼ੁਰੂ ਕਰ ਦਿਤਾ ਤੇ ਸੱਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਨੇ ਬਾਦਲ ਪ੍ਰਵਾਰ ਦਾ ਨਾਂ ਲਏ ਬਗ਼ੈਰ ਪੁਛਿਆ ਕਿ ਅੱਜ ਸਮੁੱਚਾ ਪੰਜਾਬ ਪੁਛ ਰਿਹਾ ਹੈ ਕਿ ਉਨ੍ਹਾਂ ਕੋਲ ਇੰਨਾ ਪੈਸਾ ਕਿਥੋਂ ਆਇਆ, ਪਹਿਲਾਂ ਇਸ ਗੱਲ ਦਾ ਖੁਲਾਸਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਹਿਲਾਂ ਮਜੀਠੀਆ ਇਹ ਦਸਣ ਕਿ 1100 ਬਸਾਂ ਕਿਥੋਂ ਆਈਆਂ?