ਖੇਤੀਕਾਨੂੰਨਾਂਨੂੰ ਰੱਦਕਰਵਾਕੇ ਗੈਟਸਮਝੌਤੇਦੀਮੈਂਬਰਸ਼ਿਪਤੋਂਬਾਹਰਆਉਣ ਤਕ ਜਾਰੀ ਰਹੇਗਾ ਸੰਘਰਸ਼ ਡੱਲੇਵਾਲ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਗੈਟ ਸਮਝੌਤੇ ਦੀ ਮੈਂਬਰਸ਼ਿਪ ਤੋਂ ਬਾਹਰ ਆਉਣ ਤਕ ਜਾਰੀ ਰਹੇਗਾ ਸੰਘਰਸ਼ : ਡੱਲੇਵਾਲ
ਬਨੂੜ, 9 ਮਾਰਚ (ਅਵਤਾਰ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤਿੰਨੇ ਖੇਤੀ ਕਾਨੂੰਨਾਂ ਸਮੇਤ ਸੁਧਾਰਾਂ ਦੇ ਨਾਂ ਉੱਤੇ ਲਿਆਂਦੇ ਜਾ ਰਹੇ ਲੋਕ ਵਿਰੋਧੀ ਕਾਨੂੰਨਾਂ ਦੇ ਖ਼ਾਤਮੇ ਲਈ ਕੇਂਦਰ ਸਰਕਾਰ ਨੂੰ ਗੈਟ ਸਮਝੌਤੇ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿਵਾਉਣ ਤਕ ਅੰਦੋਲਨ ਨੂੰ ਜਾਰੀ ਰਖਿਆ ਜਾਵੇਗਾ ਅਤੇ ਇਸ ਅੰਦੋਲਨ ਨੂੰ ਲੰਮੇ ਸਮੇਂ ਤਕ ਜਾਰੀ ਰੱਖਣ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਹਰ ਿਾਕ ਵਰਗ ਦੀ ਸਮੂਲੀਅਤ ਯਕੀਨੀ ਬਣਾਉਣ ਲਈ ਨੌਜਵਾਨਾਂ ਨੂੰ ਜ਼ਿੰਮੇਵਾਰੀ ਤੇ ਠਰੰਮੇ ਨਾਲ ਮੋਹਰੀ ਰੋਲ ਅਦਾ ਕਰਨਾ ਹੋਵੇਗਾ | ਉਹ ਅੱਜ ਬਨੂੜ-ਰਾਜਪੁਰਾ ਕੌਮੀ ਮਾਰਗ 'ਤੇ ਜਾਂਸਲਾ ਬੱਸ ਸਟੈਂਡ ਨੇੜੇ ਸੱਦੀ ਕਿਸਾਨ ਮਹਾਂ ਪੰਚਾਇਤ ਦੌਰਾਨ ਹੋਏ ਇੱਕਠ ਨੂੰ ਸੰਬੋਧਨ ਕਰ ਰਹੇ ਸਨ |
ਕਿਸਾਨ ਆਗੂ ਨੇ ਕਿਹਾ ਕਿ ਸੰਸਾਰ ਟਰੇਡ ਸੰਗਠਨ (ਡਬਲਿਊੁਟੀਓ) ਅਤੇ ਵਿਸ਼ਵ ਬੈਂਕ ਦੇ ਦਬਾਅ ਅਧੀਨ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਖੇਤੀ ਕਾਨੂੰਨਾਂ ਲਿਆਂਦਾ ਗਿਆ ਹੈ | ਜਿਸ ਨਾਲ ਉਨਾਂ ਨੂੰ ਕੁਦਰਤੀ ਸਾਧਨ ਤੇ ਸਸਤੀ ਮਜ਼ਦੂਰੀ ਮੁਹਈਆ ਕਰਵਾਈ ਜਾ ਸਕੇ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਬਦੌਲਤ ਐਫ਼ਸੀਆਈ ਨੂੰ ਖ਼ਤਮ ਕੀਤਾ ਜਾ ਰਿਹਾ ਹੈ