‘ਆਪ’ ਦੀ ਇਤਿਹਾਸਕ ਜਿੱਤ 'ਤੇ ਭਾਵੁਕ ਹੋ ਮਾਂ ਨੇ ਭਗਵੰਤ ਮਾਨ ਨੂੰ ਪਾਈ ਜੱਫ਼ੀ, ਪੰਜਾਬੀਆਂ ਦਾ ਕੀਤਾ ਧੰਨਵਾਦ
ਭਗਵੰਤ ਮਾਨ ਤੋਂ ਪਹਿਲਾਂ ਉਹਨਾਂ ਦੀ ਛੋਟੀ ਭੈਣ ਅਤੇ ਮਾਤਾ ਨੇ ਪੰਜਾਬੀਆਂ ਨੂੰ ਸੰਬੋਧਨ ਕੀਤਾ ਅਤੇ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ।
ਸੰਗਰੂਰ: ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਜਿੱਥੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਜਸ਼ਨ ਮਨਾਏ ਜਾ ਰਹੇ ਹਨ ਤਾਂ ਉੱਥੇ ਹੀ ਭਗਵੰਤ ਮਾਨ ਦੇ ਘਰ ਵੀ ਰੌਣਕਾਂ ਲੱਗੀਆਂ ਹੋਈਆਂ ਹਨ। ਸ਼ਾਨਦਾਰ ਜਿੱਤ ਮਗਰੋਂ ਭਗਵੰਤ ਮਾਨ ਨੇ ਸੰਗਰੂਰ ਸਥਿਤ ਰਿਹਾਇਸ਼ ਤੋਂ ਸੂਬਾ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹ ਦੇ ਮਾਤਾ ਹਰਪਾਲ ਕੌਰ ਅਤੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਵੀ ਮੌਜੂਦ ਸਨ। ਭਗਵੰਤ ਮਾਨ ਤੋਂ ਪਹਿਲਾਂ ਉਹਨਾਂ ਦੀ ਛੋਟੀ ਭੈਣ ਅਤੇ ਮਾਤਾ ਨੇ ਪੰਜਾਬੀਆਂ ਨੂੰ ਸੰਬੋਧਨ ਕੀਤਾ ਅਤੇ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ।
Bhagwant Mann's mother Harpal Kaur gets emotional
ਲੋਕਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਦੇ ਮਾਤਾ ਹਰਪਾਲ ਕੌਰ ਕਾਫੀ ਭਾਵੁਕ ਹੋ ਗਏ ਅਤੇ ਮਾਨ ਨੂੰ ਜੱਫੀ ਪਾ ਕੇ ਰੋ ਪਏ। ਭਗਵੰਤ ਮਾਨ ਦੇ ਮਾਤਾ ਨੇ ਸ਼ਾਨਦਾਰ ਜਿੱਤ ਲਈ ਪੰਜਾਬੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਹੁਣ ਸਭ ਨੇ ਮਿਲ ਕੇ ਪੰਜਾਬ ਚਲਾਉਣਾ ਹੈ, ਭਗਵੰਤ ਮਾਨ ਤੁਹਾਡੀ ਮਦਦ ਕਰਨਗੇ। ਉਹਨਾਂ ਕਿਹਾ ਮੈਂ ਬਹੁਤ ਖੁਸ਼ ਹਾਂ. ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਦੇ ਦੇਖ ਕੇ ਉਹਨਾਂ ਦੇ ਪਿਤਾ ਵੀ ਖੁਸ਼ ਹੁੰਦੇ ਹੋਣਗੇ...। ਉਹਨਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਵੀ ਸਹੀ ਰਸਤੇ 'ਤੇ ਸਨ, ਅੱਜ ਵੀ ਸਹੀ ਰਸਤੇ 'ਤੇ ਹਨ...: ।
Manpreet Kaur
ਇਸ ਤੋਂ ਪਹਿਲਾਂ ਭਗਵੰਤ ਮਾਨ ਦੇ ਭੈਣ ਮਨਪ੍ਰੀਤ ਕੌਰ ਨੇ ਕਿਹਾ ਇਹ ਲੜਾਈ ਪੰਜਾਬੀਆਂ ਦੀ ਲੜਾਈ ਸੀ ਅਤੇ ਇਹ ਜਿੱਤ ਵੀ ਪੰਜਾਬੀਆਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਜਿਹੜੀਆਂ ਉਮੀਦਾਂ ਨੂੰ ਲੈ ਕੇ ਪੰਜਾਬੀਆਂ ਨੇ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਸੌਂਪੀ ਹੈ, ਉਹਨਾਂ ਨੂੰ ਪੂਰਾ ਕਰਨ ਲਈ ਪ੍ਰਮਾਤਮਾ ਉਹਨਾਂ ਨੂੰ ਹਿੰਮਤ ਬਖ਼ਸ਼ੇ।