ਲੋਕਾਂ ਨੂੰ ਝਾੜੂ ਚਲਾਉਣ ਲਈ ਕਿਹਾ ਸੀ ਉਨ੍ਹਾਂ ਨੇ Vacuum Cleaner ਹੀ ਚਲਾ ਦਿੱਤਾ- ਰਾਘਵ ਚੱਢਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿੱਤ ਲਈ ਪੰਜਾਬ ਦੇ ਲੋਕਾਂ ਦਾ ਵੀ ਕੀਤਾ ਧੰਨਵਾਦ

Raghav Chadha

 

ਮੁਹਾਲੀ : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸੱਤਾ ਹਾਸਲ ਕਰ ਲਈ ਹੈ ਅਤੇ ਵੱਡੀ ਜਿੱਤ ਹਾਸਲ ਕੀਤੀ ਹੈ। ਭਗਵੰਤ ਮਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ (CM) ਬਣਨ ਜਾ ਰਹੇ ਹਨ।  ਪਾਰਟੀ ਦੀ ਧਮਾਕੇਦਾਰ ਜਿੱਤ ‘ਤੇ ਰਾਘਵ ਚੱਢਾ ਨੇ ਸੂਬੇ ਦੇ ਵੋਟਰਾਂ ਦਾ ਧੰਨਵਾਦ ਕੀਤਾ। ਉਹਨਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਇਆ ਆਖਿਆ ਕਿ ਵਾਹਿਗੁਰੂ ਨੇ ਆਪਣਾ ਮਿਹਰ ਭਰਿਆ ਹੱਥ ਆਪਣੇ ਬੱਚਿਆਂ 'ਤੇ ਰੱਖਿਆ।

 

 

ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ। ਅਸੀਂ ਤਾਂ ਪੰਜਾਬੀਆਂ ਨੂੰ ਕਿਹਾ ਸੀ ਝਾੜੂ ਚਲਾ ਦਿਓ। ਉਹਨਾਂ ਨੇ ਵੈਕਿਊਮ ਕਲੀਨਰ ਹੀ ਚਲਾ ਦਿੱਤਾ। ਅੱਜ ਪੰਜਾਬ ਨੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਦੀ ਜੋੜੀ ਪਸੰਦ ਹੈ। ਹੋਰ ਕਿਸੇ ਪਾਰਟੀ ਦੀ ਜੋੜੀ ਪਸੰਦ ਨਹੀਂ। 

 

 ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ। ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਇਕ ਸਾਫ਼ ਸੁਥਰੀ ਤੇ ਇਮਾਨਦਾਰ ਪਾਰਟੀ ਨੂੰ ਚੁਣਿਆ ਹੈ। ਅੱਜ ਆਮ ਆਦਮੀ ਪਾਰਟੀ ਪੰਜਾਬ ਵਿਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿਚ ਇਕ ਰਾਸ਼ਟਰੀ ਤਾਕਤ ਬਣ ਕੇ ਉਭਰੀ ਹੈ। ਬੀਤੇ ਕੁਝ ਮਹੀਨਿਆਂ ਵਿਚ ਦੂਜੀਆਂ ਪਾਰਟੀਆਂ ਨੇ ਸਾਡੇ 'ਤੇ ਬਹੁਤ ਆਰੋਪ ਲਗਾਏ।

ਕੇਜਰੀਵਾਲ ਨੂੰ ਅਤਿਵਾਦੀ ਤੱਕ ਕਹਿ ਦਿੱਤਾ ਪਰ ਅੱਜ ਪੰਜਾਬ ਦੇ ਲੋਕਾਂ ਨੇ ਆਪਣੀ ਵੋਟ ਦੀ ਤਾਕਤ ਦਾ ਇਸਤੇਮਾਲ ਕਰਦਿਆਂ ਸਾਬਤ ਕਰ ਦਿੱਤਾ ਕਿ ਉਹ ਅਤਿਵਾਦੀ ਨਹੀਂ ਬਲਕਿ ਸਿੱਖਿਆਵਾਦੀ ਹਨ। ਆਮ ਆਦਮੀ ਪਾਰਟੀ ਦੇ ਮਾਡਲ ਵੱਲ ਸਾਰੇ ਬਹੁਤ ਉਮੀਦ ਨਾਲ ਵੇਖ ਰਹੇ ਹਨ। ਪੰਜਾਬ ਅੱਜ ਤੋਂ ਬਾਅਦ ਉੱਡਦਾ ਪੰਜਾਬ ਦੇ ਨਾਮ ਨਾਲ ਨਹੀਂ ਬਲਕਿ ਖ਼ੁਸਹਾਲ ਤੇ ਰੰਗਲਾ ਪੰਜਾਬ ਦੇ ਨਾਮ ਨਾਲ ਜਾਣਿਆ ਜਾਵੇਗਾ। 'ਆਪ' ਦੀ ਜਿੱਤ ਪਿੱਛੇ 'ਆਪ'  ਦੇ ਵਰਕਰਾਂ ਦਾ ਬਹੁਤ ਵੱਡਾ ਹੱਥ ਹੈ। ਵਰਕਰਾਂ ਨੇ ਦਿਨ ਰਾਤ ਲੋਕਾਂ ਲਈ ਕੰਮ ਕੀਤਾ।