Punjab News: ਖੰਨਾ ਵਿਚ ਚੱਲਦੀ ਟਰਾਲੀ ਨੂੰ ਲੱਗੀ ਅੱਗ; ਸੜ ਕੇ ਸੁਆਹ ਹੋਈ ਪਰਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਲ-ਵਾਲ ਬਚਿਆ ਕਿਸਾਨ

Khanna Trolley Fire

Punjab News:  ਖੰਨਾ 'ਚ ਚੱਲਦੀ ਟਰਾਲੀ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਕਾਰਨ ਪਰਾਲੀ ਨੂੰ ਅੱਗ ਲੱਗ ਗਈ ਹਾਲਾਂਕਿ ਇਸ ਦੌਰਾਨ ਟਰਾਲੀ ਨੂੰ ਕਰੰਟ ਨਹੀਂ ਲੱਗਿਆ। ਇਸ ਕਾਰਨ ਟਰੈਕਟਰ ਚਲਾਉਣ ਵਾਲੇ ਕਿਸਾਨ ਦੀ ਜਾਨ ਵੀ ਖਤਰੇ ਵਿਚ ਪੈ ਸਕਦੀ ਸੀ। ਇਸ ਹਾਦਸੇ ਵਿਚ ਕਿਸਾਨ ਅੰਮ੍ਰਿਤਪਾਲ ਸਿੰਘ ਵਾਸੀ ਬਗਲੀ ਵਾਲ-ਵਾਲ ਬਚ ਗਿਆ।

ਜਾਣਕਾਰੀ ਅਨੁਸਾਰ ਕਿਸਾਨ ਪਰਾਲੀ ਨਾਲ ਭਰੀ ਟਰਾਲੀ ਬੀਜਾ ਤੋਂ ਸਮਰਾਲਾ ਵੱਲ ਲੈ ਕੇ ਜਾ ਰਿਹਾ ਸੀ। ਬਗਲੀ ਕਲਾਂ ਨੇੜੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਛੂਹਣ 'ਤੇ ਪਰਾਲੀ ਨੂੰ ਅੱਗ ਲੱਗ ਗਈ। ਰਾਹਗੀਰਾਂ ਨੇ ਟਰੈਕਟਰ ਚਲਾ ਰਹੇ ਕਿਸਾਨ ਨੂੰ ਅੱਗ ਲੱਗਣ ਦੀ ਸੂਚਨਾ ਦਿਤੀ। ਫਿਰ ਕਿਸਾਨ ਨੇ ਟਰੈਕਟਰ ਟਰਾਲੀ ਨੂੰ ਸੜਕ ਕਿਨਾਰੇ ਰੋਕ ਲਿਆ।

ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਾਇਰਮੈਨ ਸੁਸ਼ੀਲ ਕੁਮਾਰ ਅਤੇ ਡਰਾਈਵਰ ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਪਰਾਲੀ ਸੜ ਕੇ ਸੁਆਹ ਹੋ ਗਈ ਪਰ ਟਰੈਕਟਰ ਟਰਾਲੀ ਸੜਨ ਤੋਂ ਬਚ ਗਈ।

(For more Punjabi news apart from Khanna Trolley Fire News, stay tuned to Rozana Spokesman)