Bathinda Accident News: ਬਠਿੰਡਾ 'ਚ ਵਾਪਰੇ ਸੜਕ ਹਾਦਸੇ ਵਿਚ ਪੁਲਿਸ ਕਰਮਚਾਰੀ ਸਮੇਤ 3 ਲੋਕ ਹੋਏ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda Accident News: ਸਕਾਰਪੀਓ ਨੇ ਬਾਈਕ ਤੇ ਪੈਦਲ ਜਾ ਰਹੇ ਲੋਕਾਂ ਨੂੰ ਮਾਰੀ ਟੱਕਰ, ਡਰਾਈਵਰ ਫ਼ਰਾਰ

Bathinda Accident News in punjabi

ਬਠਿੰਡਾ 'ਚ ਸਕਾਰਪੀਓ ਨੇ ਬਾਈਕ ਤੇ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਹ ਹਾਦਸਾ ਬਰਨਾਲਾ-ਬਾਈਪਾਸ ਦੇ ਹੋਟਲ ਸੈਫਾਇਰ ਨੇੜੇ ਸਲਿੱਪ ਰੋਡ 'ਤੇ ਵਾਪਰਿਆ। ਜ਼ਖ਼ਮੀਆਂ ਵਿੱਚ ਪੰਜਾਬ ਪੁਲੀਸ ਦੇ ਕਾਂਸਟੇਬਲ ਸੁਰਿੰਦਰ ਸਿੰਘ (34) ਅਤੇ ਮਾਂ-ਪੁੱਤ ਸ਼ਾਮਲ ਹਨ।

ਮਾਤਾ ਸੁਮਨ ਰਾਣੀ (58) ਅਤੇ ਪੁੱਤਰ ਮੌਂਟੀ (37) ਸਰਾਭਾ ਨਗਰ ਦੇ ਰਹਿਣ ਵਾਲੇ ਹਨ। ਪੁਲਿਸ ਜਵਾਨ ਸੁਰਿੰਦਰ ਸਿੰਘ ਮੁਲਤਾਨੀਆ ਰੋਡ ਦਾ ਰਹਿਣ ਵਾਲਾ ਹੈ। ਇਸ ਹਾਦਸੇ ਵਿੱਚ ਸਭ ਤੋਂ ਵੱਧ ਸੱਟਾਂ ਪੁਲਿਸ ਮੁਲਾਜ਼ਮ ਨੂੰ ਹੀ ਲੱਗੀਆਂ।

ਉਸ ਦੇ ਦੋਵੇਂ ਹੱਥਾਂ ਵਿੱਚ ਫ਼ਰੈਕਚਰ ਹੈ। ਸਕਾਰਪੀਓ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਯੂਥ ਵੈਲਫੇਅਰ ਸੋਸਾਇਟੀ ਬਠਿੰਡਾ ਦੇ ਵਲੰਟੀਅਰ ਯਾਦਵਿੰਦਰ ਕੰਗ ਐਂਬੂਲੈਂਸ ਲੈ ਕੇ ਮੌਕੇ ’ਤੇ ਪੁੱਜੇ। ਉਹ ਤੁਰੰਤ ਤਿੰਨਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲੈ ਗਏ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਉਹ ਮਾਮਲੇ ਦੀ ਜਾਣਕਾਰੀ ਲੈ ਕੇ ਲੋੜੀਂਦੀ ਕਾਰਵਾਈ ਕਰਨਗੇ।