ਧਰਮ ਪਰਿਵਰਤਨ ਵੱਲ ਲਿਜਾਣ ਵਾਲੇ ਅੰਧਵਿਸ਼ਵਾਸਾਂ ਅਤੇ ਕਾਲੇ ਜਾਦੂ ਵਿਰੁੱਧ ਕਾਨੂੰਨ ਲਿਆਓ: MP ਵਿਕਰਮਜੀਤ ਸਿੰਘ ਸਾਹਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮਹਾਰਾਸ਼ਟਰ ਸਰਕਾਰ ਪਹਿਲਾਂ ਹੀ ਕਾਲੇ ਜਾਦੂ ਵਿਰੁੱਧ ਕਾਨੂੰਨ ਕਰ ਚੁੱਕੀ ਪਾਸ'

Bring laws against superstitions and black magic leading to religious conversion: MP Vikramjit Singh Sahni

ਨਵੀਂ ਦਿੱਲੀ: ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੱਜ ਸੰਸਦ ਵਿੱਚ ਅੰਧਵਿਸ਼ਵਾਸਾਂ, ਕਾਲੇ ਜਾਦੂ ਅਤੇ ਚਮਤਕਾਰਾਂ ਰਾਹੀਂ ਮਾਸੂਮ ਲੋਕਾਂ ਦੇ ਸੋਸ਼ਣ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ ਕੀਤੀ।

ਡਾ. ਵਿਕਰਮਜੀਤ ਨੇ ਕਿਹਾ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਲੱਖਾਂ ਲੋਕ ਅਖੌਤੀ ਚਮਤਕਾਰਾਂ ਦੇ ਧੋਖਾਧੜੀ ਵਾਲੇ ਅਕਾਇਆਂ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਦੀ ਵਰਤੋਂ ਧਾਰਮਿਕ ਧਰਮ ਪਰਿਵਰਤਨ ਨੂੰ ਉਤਸ਼ਾਹ ਦੇਣ  ਲਈ ਕੀਤੀ ਜਾ ਰਹੀ ਹੈ।

ਡਾ. ਵਿਕਰਮਜੀਤ ਨੇ ਅੱਗੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਪਹਿਲਾਂ ਹੀ ਕਾਲੇ ਜਾਦੂ ਅਤੇ ਅੰਧਵਿਸ਼ਵਾਸਾਂ ਵਿਰੁੱਧ ਇੱਕ ਕਾਨੂੰਨ ਪਾਸ ਕਰ ਚੁੱਕੀ ਹੈ, ਅਤੇ ਇਹ ਇੱਕ ਸਜ਼ਾਯੋਗ ਜੁਰਮ ਹੈ। ਉਨ੍ਹਾਂ ਦੁਹਰਾਇਆ ਕਿ ਸੰਸਦ ਨੂੰ ਮਾਸੂਮ ਲੋਕਾਂ ਨੂੰ ਧਰਮ ਪਰਿਵਰਤਨ ਲਈ ਭਰਮਾਉਣ ਵਾਲੇ ਇਨ੍ਹਾਂ ਘਿਨਾਉਣੇ ਯਤਨਾ ਨੂੰ ਅਪਰਾਧ ਦਾ ਦਰਜਾ ਦੇਣ ਲਈ ਰਾਸ਼ਟਰੀ ਪੱਧਰ ‘ਤੇ ਇੱਕ ਕਾਨੂੰਨ ਪਾਸ ਕਰਨਾ ਚਾਹੀਦਾ ਹੈ।