Harbans Singh Jandu Death: ਮਸ਼ਹੂਰ ਪੰਜਾਬੀ ਗੀਤਕਾਰ ਹਰਬੰਸ ਸਿੰਘ ਜੰਡੂ ਦਾ ਦਿਹਾਂਤ
Harbans Singh Jandu Death: ਸੰਗੀਤ ਜਗਤ 'ਚ ਛਾਇਆ ਮਾਤਮ, ਸਦਮੇ ਚ ਪੰਜਾਬੀ ਕਲਾਕਾਰ
Harbans Singh Jandu Death: ਪੰਜਾਬੀ ਸੰਗੀਤ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿਤੀਆਂ ਹਨ। ਦਸ ਦਈਏ ਕਿ “ਗਿੱਧਿਆਂ ਦੀ ਰਾਣੀਏਂ ਨੀ ਗਿੱਧੇ ਵਿਚ ਆ”, “ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਜੁੱਗ ਜੁੱਗ ਜੀਣ ਬਈ ਸਦਾ”, “ਮੇਰੀ ਅੱਖ ਨਾਲ ਦੇਖ ਤੇਰੀ ਅੱਖ ਦੇਖਣ ਵਾਲੀ ਨਹੀਂ”, “ਪੱਬਾਂ ਉੱਤੇ ਪਾ ਕੇ ਸਾਰਾ ਭਾਰ ਬੱਲੇ ਬੱਲੇ” ਸਣੇ ਅਨੇਕਾਂ ਸ਼ਾਨਦਾਰ ਗੀਤ ਲਿਖਣ ਵਾਲੇ ਗੀਤਕਾਰ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ।
ਜੰਡੂ ਲਿੱਤਰਾਂ ਵਾਲੇ ਦੇ ਤੁਰ ਜਾਣ ਨਾਲ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਵਲੋਂ ਵਿਛੋੜਾ ਦੇ ਜਾਣ ਮਗਰੋਂ ਸੰਗੀਤ ਜਗਤ ਦੇ ਤਮਾਮ ਲੇਖਕਾਂ ਅਤੇ ਕਲਾਕਾਰਾਂ ਨੇ ਡੂੰਘਾ ਦੁੱਖ ਪ੍ਰਗਟਾਵਾ ਕੀਤਾ ਹੈ। ਦਸ ਦਈਏ ਕਿ ਹਰਬੰਸ ਸਿੰਘ ਜੰਡੂ ਲਿੱਤਰਾਂ ਵਾਲੇ 1967 ਵਿਚ ਇੰਗਲੈਂਡ ਜਾ ਕੇ ਵਸ ਗਏ ਸਨ।
ਉਨ੍ਹਾਂ ਵਲੋਂ ਲਿਖੇ ਗੀਤ “ਗਿੱਧਿਆਂ ਦੀ ਰਾਣੀਏ, ਨੀ ਗਿੱਧੇ ਵਿੱਚ ਆ...ਗਿੱਧੇ ਵਿੱਚ ਆ ਨੀਂ ਜ਼ਰਾ ਨੱਚ ਕੇ ਦਿਖਾ” ਨੇ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਨੂੰ ਥਿਰਕਣ ਲਾ ਦਿਤਾ ਸੀ। ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਲਿੱਤਰਾਂ ਵਿਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਵਾਰ 1968 ਵਿਚ ਗੀਤ ਲਿਖਣੇ ਸ਼ੁਰੂ ਕੀਤੇ। ਉਨ੍ਹਾਂ ਨੇ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ ਅਤੇ ਪੰਜਾਬੀ ਇੰਡਸਟਰੀ ਵਿਚ ਬਹੁਤ ਨਾਮ ਕਮਾਇਆ ਹੈ।
ਦਸ ਦਈਏ ਕਿ ਪਿੰਡ ਤੋਂ ਲੈ ਕੇ ਦੇਸ਼-ਪ੍ਰਦੇਸ਼ ਤਕ ਜੰਡੂ ਲਿੱਤਰਾਂ ਵਾਲੇ ਦੀ ਝੋਲੀ ਅਨੇਕਾਂ ਮਾਣ-ਸਨਮਾਨ ਪਏ। ਜੰਡੂ ਲਿੱਤਰਾਂ ਵਾਲੇ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।