ਪੰਜਾਬ ਵਿਚ ਘਰ-ਘਰ ਪਹੁੰਚੇਗੀ ਜਨਤਾ ਦੇ ਨਾਮ ਭਗਵੰਤ ਮਾਨ ਦੀ ਚਿੱਠੀ - ਅਮਨ ਅਰੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਦੇ ਸੰਦੇਸ਼ ਨੂੰ ਵਲੰਟੀਅਰ ਘਰ-ਘਰ ਤੱਕ ਲੈ ਕੇ ਜਾਣਗੇ।

Aman Arora

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਦੇ ਸੰਦੇਸ਼ ਨੂੰ ਵਲੰਟੀਅਰ ਘਰ-ਘਰ ਤੱਕ ਲੈ ਕੇ ਜਾਣਗੇ। ਪੰਜਾਬ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਭਗਵੰਤ ਮਾਨ ਨੇ ਇੱਕ ਪੱਤਰ ਲਿਖਿਆ ਹੈ।  ਆਮ ਆਦਮੀ ਪਾਰਟੀ ਹੁਣ ਇਸ ਪੱਤਰ  ਰਾਹੀਂ ਪੰਜਾਬ ਦੇ ਹਰ ਘਰ ਵਿਚ ਦਸਤਕ ਦੇਣ ਜਾ ਰਹੀ ਹੈ। ਇਸ ਰਣਨੀਤੀ ਸੰਬੰਧੀ ਦੱਸਦੇ ਹੋਏ ਆਮ ਆਦਮੀ ਪਾਰਟੀ ਦੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਰੇ 13 ਲੋਕ ਸਭਾ ਖੇਤਰਾਂ ਵਿਚ ਵਾਲੰਟਿਅਰਸ ਦੀਆਂ ਟੀਮਾਂ ਬਣਾਈ ਜਾ ਰਹੀਆਂ ਹਨ।

ਹਰ ਲੋਕ ਸਭਾ ਵਿਚ 1000 ਵਾਲੰਟਿਅਰਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਵਲੰਟੀਅਰਜ਼ ਭਗਵੰਤ ਮਾਨ ਦੇ ਪੱਤਰ ਰਾਹੀਂ  ਘਰ-ਘਰ ਵਿਚ ਦਸਤਕ ਦੇਣਗੇ। ਪੱਤਰ ਨੂੰ ਘਰ-ਘਰ ਤੱਕ ਪੰਹੁਚਾਣਾ ਹੀ ਮਕਸਦ ਨਹੀਂ ਸਗੋਂ ਇਸਦੇ ਰਾਹੀਂ ਪਾਰਟੀ ਲੋਕਾਂ ਨਾਲ ਸੰਵਾਦ ਸਥਾਪਿਤ ਕਰੇਗੀ। ਭਗਵੰਤ ਮਾਨ ਦਾ ਪੱਤਰ ਦੇਣ ਨਾਲ ਸਾਡੇ ਨੇਤਾ ਪੰਜਾਬ ਦੇ ਲੋਕਾਂ ਦੇ ਦੁੱਖ-ਦਰਦ ਵੀ ਸੁਣਨਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਗਵੰਤ ਮਾਨ ਦੀ ਚਿੱਠੀ ਘਰ- ਘਰ ਤੱਕ ਪਹੁੰਚੇ, ਇਸਦੀ ਮਾਨਿਟਰਿੰਗ ਵੀ ਲੋਕ ਸਭਾ ਪੱਧਰ ਉੱਤੇ ਕੀਤੀ ਜਾਵੇਗੀ, ਨਾਲ ਹੀ ਲੋਕਾਂ ਦੇ ਫੀਡ ਬੈਕ ਲਈ ਅਲੱਗ ਤੋਂ ਟੀਮਾਂ ਬਣਾਈ ਗਈਆਂ ਹਨ।

ਅਮਨ ਅਰੋੜਾ ਨੇ ਦੱਸਿਆ ਕਿ ਭਗਵੰਤ ਮਾਨ ਦੀ ਚਿੱਠੀ ਲੈ ਕੇ ਘਰ-ਘਰ ਜਾਣ ਵਾਲੇ ਵਲੰਟੀਅਰਜ਼ ਲੋਕਾਂ ਨੂੰ ਇਹ ਅਪੀਲ ਕਰਨਗੇ ਕਿ ਉਹ ਵੀ ਭਗਵੰਤ ਮਾਨ ਦੇ ਨਾਮ ਚਿੱਠੀ ਲਿਖ ਕੇ ਆਪਣੀਆਂ ਗੱਲਾਂ ਸਾਂਝੀ ਕਰੋ। ਭਗਵੰਤ ਮਾਨ ਦੇ ਨਾਮ ਲਿਖੀ ਗਈ ਲੋਕਾਂ ਦੀਆਂ ਚਿੱਠੀਆਂ ਨੂੰ ਵੀ ਵਲੰਟੀਅਰਜ਼ ਦੀ ਮਦਦ ਨਾਲ ਇਕੱਠਾ ਕੀਤਾ ਜਾਵੇਗਾ। ਅਰੋੜਾ ਨੇ ਦੱਸਿਆ ਇਸ ਚਿੱਠੀ ਵਿਚ ਮਾਨ ਨੇ ਪੰਜਾਬ ਅਤੇ ਜਨਤਾ ਦੇ ਮੁੱਦੇ ਸਾਂਝੇ ਕਰਨ ਦੇ ਨਾਲ-ਨਾਲ ਆਪਣੀ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਹਨ।

ਉਹਨਾਂ ਕਿਹਾ "ਮੈਂ ਪਹਿਲਾਂ ਇੱਕ ਕਲਾਕਾਰ ਸੀ। ਇੱਕ ਸ਼ੋਅ ਦੇ ਲੱਖਾਂ ਰੁਪਏ ਲੈਂਦਾ ਸੀ। ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਲਈ ਮੈਂ ਆਪਣਾ ਕੰਮ ਛੱਡ ਦਿੱਤਾ। ਮੈਂ ਕਦੇ-ਕਦੇ ਸ਼ਰਾਬ ਪੀ ਲੈਂਦਾ ਸੀ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਜਨਤਾ ਦੀ ਸੇਵਾ ਕਰਨ ਵਿਚ ਸ਼ਰਾਬ ਰੁਕਾਵਟ ਹੁੰਦੀ ਹੈ। ਸ਼ਰਾਬ ਛੱਡ ਦੇ। ਮੇਰੀ ਮਾਂ ਦੇ ਕਹਿਣ 'ਤੇ ਇਸ ਸਾਲ 1 ਜਨਵਰੀ ਤੋਂ ਮੈਂ ਹਮੇਸ਼ਾ-ਹਮੇਸ਼ਾ ਲਈ ਸ਼ਰਾਬ ਪੀਣੀ ਛੱਡ ਦਿੱਤੀ।"

ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਤਿੱਖਾ ਹਮਲਾ ਕਰਦੇ ਹੋਏ ਭਗਵੰਤ ਮਾਨ ਨੇ ਲਿਖਿਆ,  "ਕੈਪਟਨ ਸਾਹਿਬ ਨੇ ਕਈ ਵਾਅਦੇ ਕੀਤੇ ਸਨ, ਪਰ ਕੋਈ ਵਾਅਦਾ ਪੂਰਾ ਨਹੀਂ ਕੀਤਾ। ਕੀ ਤੁਹਾਡੇ ਘਰ ਵਿਚ ਕਿਸੇ ਨੂੰ ਨੌਕਰੀ ਮਿਲੀ? ਕੀ ਕਿਸੇ ਕਿਸਾਨ ਦਾ ਕਰਜ਼ਾ ਮਾਫ਼ ਹੋਇਆ?  ਕੀ ਤੁਹਾਡੇ ਘਰ ਦੇ ਬਜ਼ੁਰਗਾਂ ਨੂੰ 3000 ਮਹੀਨਾ ਪੈਨਸ਼ਨ ਮਿਲਣੀ ਸ਼ੁਰੂ ਹੋਈ? ਕੀ ਤੁਹਾਡੇ ਘਰ ਵਿਚ ਕਿਸੇ ਨੂੰ ਸਮਾਰਟ ਫ਼ੋਨ ਮਿਲਿਆ? ਨਹੀਂ।"

ਕੈਪਟਨ ਸਾਹਿਬ ਨੇ ਸ੍ਰੀ ਗੁਟਕਾ ਸਾਹਿਬ ਜੀ ਦੀ ਕਸਮ ਖਾਧੀ ਸੀ ਕਿ ਉਹ 1 ਮਹੀਨੇ ਵਿਚ ਨਸ਼ਾ ਬੰਦ ਕਰ ਦੇਣਗੇ ਅਤੇ ਨਸ਼ਾ ਵੇਚਣ ਵਾਲੀਆਂ ਨੂੰ ਜੇਲ੍ਹ ਵਿਚ ਸੁੱਟਣਗੇ, ਪਰ ਅੱਜ ਵੀ ਪੂਰੇ ਪੰਜਾਬ ਵਿਚ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ। ਜਿੰਨੇ ਵੱਡੇ-ਵੱਡੇ ਲੋਕ ਨਸ਼ਾ ਵੇਚਦੇ ਸਨ, ਉਹ ਵੀ ਖੁੱਲ੍ਹੇਆਮ ਘੁੰਮ ਰਹੇ ਹਨ।  ਕੁੱਝ ਨਹੀਂ ਬਦਲਿਆ। ਕੈਪਟਨ ਸਾਹਿਬ ਨੇ ਝੂਠ ਬੋਲ ਕੇ ਵੋਟ ਹਾਸਿਲ ਕੀਤੀਆਂ।

ਹੁਣ ਜੇਕਰ ਤੁਸੀਂ ਕੈਪਟਨ ਸਾਹਿਬ ਨੂੰ ਵੋਟਾਂ ਪਾਉਗੇ ਤਾਂ ਉਨ੍ਹਾਂ ਨੂੰ ਲੱਗੇਗਾ ਕਿ ਲੋਕ ਸਾਰੇ ਵਾਅਦੇ ਭੁੱਲ ਗਏ ਅਤੇ ਉਹ ਕੁੱਝ ਨਹੀਂ ਕਰਨਗੇ। ਉਨ੍ਹਾਂ ਨੂੰ ਵੋਟ ਨਹੀਂ ਪਾਉਂਗੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਲੋਕ ਉਨ੍ਹਾਂ ਤੋਂ (ਕੈਪਟਨ) ਨਾਰਾਜ਼ ਹਨ ਅਤੇ ਉਹ ਸ਼ਾਇਦ ਕੁੱਝ ਕਰਨ । ਮਾਨ ਨੇ ਇਹ ਵੀ ਲਿਖਿਆ ਹੈ , "ਮੈਂ ਸੰਸਦ ਵਿਚ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਲੈ ਕੇ ਸ਼ਰਧਾਂਜਲੀ ਰਖਵਾਈ। ਪੂਰੀ ਸੰਸਦ ਨੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ। ਸੰਸਦ ਵਿਚ ਇਹ ਪਹਿਲੀ ਵਾਰ ਹੋਇਆ।"

ਵਿਦੇਸ਼ ਵਿਚ ਰਹਿ ਰਹੇ ਪੰਜਾਬੀਆਂ ਦੇ ਦੁੱਖ-ਦਰਦ ਦੀ ਗੱਲ ਕਰਦੇ ਹੋਏ ਸੰਸਦ ਭਗਵੰਤ ਮਾਨ ਨੇ ਆਪਣੇ ਪੱਤਰ ਵਿਚ ਲਿਖਿਆ ਹੈ , "ਸਾਡੇ ਕਈ ਪੰਜਾਬੀ ਵਿਦੇਸ਼ਾਂ ਵਿਚ ਰਹਿੰਦੇ ਹਨ। ਉਹ ਕਈ ਵਾਰ ਮੁਸੀਬਤ ਵਿਚ ਫਸ ਜਾਂਦੇ ਹਨ।  ਅੱਜ ਤੱਕ ਕਦੇ ਕਿਸੇ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਮੈਂ ਕਸਮ ਖਾ ਲਈ ਕਿ ਹੁਣ ਕੋਈ ਵੀ ਪੰਜਾਬੀ ਵਿਦੇਸ਼ਾਂ ਵਿਚ ਕਿਤੇ ਵੀ ਫਸੇਗਾ ਤਾਂ ਮੈਂ ਉਸ ਨੂੰ ਛੁਡਾ ਕੇ ਉਸ ਦੇ ਘਰ ਵਾਲਿਆਂ ਨਾਲ ਮਿਲਾਵਾਂਗਾ।"

ਭਗਵੰਤ ਮਾਨ ਨੇ ਆਪਣੀ ਚਿੱਠੀ ਵਿਚ ਇਹ ਵੀ ਲਿਖਿਆ ਹੈ, "ਦਿੱਲੀ ਵਿਚ ਅਰਵਿੰਦ ਕੇਜਰੀਵਾਲ ਬਹੁਤ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰੀ ਸਕੂਲ ਚੰਗੇ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਵਧੀਆ ਕਰ ਦਿੱਤੇ।  ਬਿਜਲੀ ਸਸਤੀ ਕਰ ਦਿੱਤੀ। ਹੁਣ ਦਿੱਲੀ ਵਿਚ ਬਿਜਲੀ ਅੱਧੇ ਮੁੱਲ ਉੱਤੇ 24 ਘੰਟੇ ਆਉਂਦੀ ਹੈ। ਇਹ ਸਭ ਕੈਪਟਨ ਸਾਹਿਬ ਵੀ ਤਾਂ ਕਰ ਸਕਦੇ ਸਨ?

ਚਿੱਠੀ ਰਾਹੀਂ ਮਾਨ ਮਾਨ ਨੇ ਇਹ ਵੀ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਹੈ। ਹੁਣ ਦਿੱਲੀ ਵਿੱਚ ਕਣਕ 2,616 ਰੁਪਏ ਪ੍ਰਤੀ ਕੁਇੰਟਲ ਅਤੇ ਝੋਨਾ 2,667  ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹੋਏ ਮਾਨ ਨੇ ਕਿਹਾ,  "ਪੰਜਾਬ ਵਿਚ ਬਿਜਲੀ ਇੰਨੀ ਮਹਿੰਗੀ ਕਿਉਂ ਹੈ?  ਕੇਜਰੀਵਾਲ ਨੇ ਦਿੱਲੀ ਵਿਚ 1 ਰੁਪਏ ਪ੍ਰਤੀ ਯੂਨਿਟ ਬਿਜਲੀ ਕਰ ਦਿੱਤੀ। ਹੁਣ ਪੰਜਾਬ ਵਿਚ ਵੀ ਬਿਜਲੀ ਸਸਤੀ ਕਰਵਾਓ।