ਬਿਆਸ ਦਰਿਆ ਵਿਚ ਡੁੱਬੇ ਤਿੰਨ ਨੌਜਵਾਨਾਂ ਦੀ 11 ਦਿਨਾਂ ਤੋਂ ਭਾਲ ਜਾਰੀ
ਬੀਤੀ 29 ਮਾਰਚ ਨੂੰ ਬਿਆਸ ਦਰਿਆ ਵਿਚ ਮੱਛੀਆਂ ਫੜਨ ਗਏ ਤਿੰਨ ਨੌਜਵਾਨ ਸੁਖਵਿੰਦਰ ਸਿੰਘ, ਸਤਨਾਮ ਸਿੰਘ, ਜੈਕਸਨ ਦਰਿਆ ਬਿਆਸ ਵਿਚ ਡੁੱਬ ਗਏ ਸਨ।
File Photo
ਢਿੱਲਵਾਂ (ਹਰਜਿੰਦਰ/ਬਲਜੀਤ) : ਬੀਤੀ 29 ਮਾਰਚ ਨੂੰ ਬਿਆਸ ਦਰਿਆ ਵਿਚ ਮੱਛੀਆਂ ਫੜਨ ਗਏ ਤਿੰਨ ਨੌਜਵਾਨ ਸੁਖਵਿੰਦਰ ਸਿੰਘ, ਸਤਨਾਮ ਸਿੰਘ, ਜੈਕਸਨ ਦਰਿਆ ਬਿਆਸ ਵਿਚ ਡੁੱਬ ਗਏ ਸਨ। ਇਨ੍ਹਾਂ ਤਿੰਨਾਂ ਨੌਜਵਾਨਾਂ ਦੇ ਡੁੱਬ ਜਾਣ ਦੀ ਖ਼ਬਰ ਥਾਣਾ ਢਿੱਲਵਾਂ ਵਿਖੇ ਮਿਲਣ ਤੋਂ ਬਾਅਦ ਥਾਣਾ ਢਿੱਲਵਾਂ ਦੇ ਮੁਖੀ ਇੰਸ ਬਿਕਰਮਜੀਤ ਸਿੰਘ ਪੁਲਿਸ ਪਾਰਟੀ ਰੁਪੇਸ਼ ਸਿੰਘ ਏ.ਐਸ.ਆਈ. ਇੰਚਾਰਜ ਐਸ.ਡੀ.ਆਰ.ਐਫ਼. ਦੀ ਟੀਮ ਸਮੇਤ ਥਾਣਾ ਢਿੱਲਵਾਂ ਅਧੀਨ ਆਉਂਦੇ ਪਿੰਡ ਮੰਡ ਰਾਏਪੁਰ ਅਰਾਈਆਂ ਵਿਖੇ ਪਿਛਲੇ 11 ਦਿਨਾਂ ਤੋਂ ਤਿੰਨਾਂ ਨੌਜਵਾਨਾਂ ਦੀ ਭਾਲ ਕਰ ਰਹੇ ਹਨ। ਖ਼ਬਰ ਲਿਖੇ ਜਾਣ ਤਕ ਭਾਲ ਜਾਰੀ ਸੀ।