ਅਮਿਤ ਸ਼ਾਹ ਨਾਲ ਗੱਲ ਕਰ ਕੇ ਕੰਬਾਈਨਾਂ ਨੂੰ ਪੰਜਾਬ ਲਿਆਉਣ ਦਾ ਪ੍ਰਬੰਧ ਕਰਨ ਕੈਪਟਨ : ਭਗਵੰਤ ਮਾਨ
ਦੂਸਰੇ ਰਾਜਾਂ 'ਚ ਫਸੀਆਂ ਹਜ਼ਾਰਾਂ ਕੰਬਾਈਨਾਂ ਦਾ ਮਾਮਲਾ
File Photo
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਿਆਰ ਖੜੀ ਕਣਕ ਦੀ ਫ਼ਸਲ ਦੀ ਕਟਾਈ ਲਈ ਲੋੜੀਂਦੀਆਂ ਕੰਬਾਈਨਾਂ ਅਤੇ ਲੇਬਰ ਦੀ ਕਮੀ 'ਤੇ ਚਿੰਤਾ ਜਤਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਗੰਭੀਰਤਾ ਨਾਲ ਉਠਾਏ ਜਾਣ ਦੀ ਅਪੀਲ ਕੀਤੀ ਹੈ, ਕਿਉਂਕਿ ਕੋਰੋਨਾਵਾਇਰਸ ਕਾਰਨ ਦੇਸ਼ ਵਿਆਪੀ ਲੌਕਡਾਊਨ/ਕਰਫ਼ਿਊ ਕਾਰਨ ਪੰਜਾਬ ਨਾਲ ਸਬੰਧਤ 7000 ਤੋਂ 8000 ਕੰਬਾਈਨਾਂ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਆਦਿ ਸੂਬਿਆਂ 'ਚ ਫਸੀਆਂ ਖੜੀਆਂ ਹਨ, ਉੱਥੇ ਵੱਡੇ ਪੱਧਰ 'ਤੇ ਯੂ ਪੀ-ਬਿਹਾਰ ਤੋਂ ਆਉਂਦੀ ਲੇਬਰ ਦੀ ਕਮੀ ਵੀ ਚੁਣੌਤੀ ਬਣ ਚੁੱਕੀ ਹੈ, ਜਿਸ ਨੇ ਝੋਨੇ ਦੀ ਬਿਜਾਈ ਮੁਕੰਮਲ ਹੋਣ ਤਕ ਪੰਜਾਬ 'ਚ ਰੁਕਣਾ ਸੀ।