ਬੀਬਾ ਬਡਲਾ ਨੇ ਲੋੜਵੰਦ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਵੰਡਿਆ ਰਾਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਬਾ ਬਡਲਾ ਨੇ ਲੋੜਵੰਦ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਵੰਡਿਆ ਰਾਸ਼ਨ

ਬੀਬਾ ਬਡਲਾ ਨੇ ਲੋੜਵੰਦ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਵੰਡਿਆ ਰਾਸ਼ਨ

ਕੁੱਪ ਕਲਾ, 9 ਅਪ੍ਰੈਲ (ਗਿੱਲ): ਕਰੋਨਾ ਵਾਇਰਸ ਕਾਰਨ ਪੰਜਾਬ ਵਿਚ ਕਰਫ਼ਿਊ ਲੱਗਣ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ ਉਥੇ ਹੀ ਦਿਹਾੜੀਦਾਰ ਮਜਦੂਰ ਅਤੇ ਗਰੀਬ ਪਰਿਵਾਰਾਂ ਲਈ ਰੋਜੀ ਰੋਟੀ ਦਾ ਸੰਕਟ ਖੜਾ ਹੋ ਗਿਆ ਹੈ। ਇਸ ਲਈ ਜਿਥੇ ਪੰਜਾਬ ਸਰਕਾਰ ਵਲੋਂ ਇਨ੍ਹਾਂ ਪਰਵਾਰਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਹਲਕਾ ਅਮਰਗੜ੍ਹ ਵਿਚ ਮਹਿਲਾ ਕਾਂਗਰਸ ਪੰਜਾਬ ਦੇ ਸਕੱਤਰ ਬੀਬੀ ਪ੍ਰਿਤਪਾਲ ਕੌਰ ਬਡਲਾ ਵਲੋਂ ਪਿਛਲੇ 7 ਦਿਨਾਂ ਤੋਂ ਆਪ ਪਿੰਡ-ਪਿੰਡ ਵਿੱਚ ਜਾ ਕੇ ਗ਼ਰੀਬ ਪਰਵਾਰਾਂ ਨੂੰ ਰਾਸ਼ਨ ਸਮੱਗਰੀ ਪਹੁੰਚਾਈ ਜਾ ਰਹੀ ਹੈ। ਬੀਬੀ ਬਡਲਾ ਵਲੋਂ ਅੱਜ ਹਲਕੇ ਦੇ ਕਰੀਬ ਅੱਧੀ ਦਰਜਨ  ਪਿੰਡਾਂ ਮੁਹਾਲਾ, ਮਹੌਲੀ, ਭੁਰਥਲਾ, ਸੱਦੋਪੁਰ, ਬਾਲੇਵਾਲ਼, ਭੋਗੀਵਾਲ, ਬਡਲਾ, ਬਿੰਜੌਕੀ ਕਲਾਂ, ਬਿੰਜੌਕੀ ਖੁਰਦ, ਰੁੜਕੀ ਕਲਾਂ, ਰੁੜਕੀ ਖੁਰਦ, ਫਲੌਡ ਕਲਾਂ ਆਦਿ ਤੋਂ ਇਲਾਵਾ ਮਾਲੇਰਕੋਟਲਾ- ਖੰਨਾ  ਰੋਡ ਤੇ ਝੁੱਗੀਆਂ ਵਾਲਿਆਂ ਨੂੰ ਘਰ ਘਰ ਜਾ ਕੇ ਆਪਣੀ  ਟੀਮ ਨਾਲ ਰਾਸ਼ਨ  ਵੰਡਿਆ ਗਿਆ।

ਇਸ ਮੌਕੇ ਮਹੰਤ ਬਲਦੇਵ ਸਿੰਘ ਭੁਰਥਲਾ , ਜਸਵੰਤ ਸਿੰਘ ਬਾਠਾ, ਜਗਪਾਲ ਸਿੰਘ ਤੋਗਾਹੇੜੀ, ਰਖਵਿੰਦਰ ਕੌਰ ਆਦਿ ਹਾਜ਼ਰ ਸਨ।