ਕੀ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਬਚਾਉਣ ਲਈ ਭਾਰਤ ਕੋਲ ਹਨ ਪੁਖ਼ਤਾ ਇੰਤਜ਼ਾਮ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਦੀ ਚਪੇਟ ਵਿਚ 15 ਤੋਂ 16 ਲੱਖ ਲੋਕ ਆ ਚੁੱਕੇ ਹਨ ਇਹਨਾਂ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹਨਾ ਦੀ ਹਾਲਤ ਬਹੁਤ

File Photo

ਚੰਡੀਗੜ੍ਹ  :ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਦੀ ਚਪੇਟ ਵਿਚ 15 ਤੋਂ 16 ਲੱਖ ਲੋਕ ਆ ਚੁੱਕੇ ਹਨ ਇਹਨਾਂ ਵਿਚੋਂ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹਨਾ ਦੀ ਹਾਲਤ ਬਹੁਤ ਹੀ ਗੰਭੀਰ ਹੈ। ਭਾਰਤ ਵਿਚ ਵੀ ਪੀੜਤ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਪਰ ਇਥੇ ਗੰਭੀਰ ਹਾਲਤ ਵਾਲੇ ਮਰੀਜ਼ ਬਹੁਤ ਘਟ ਹਨ। ਅਜਿਹੇ ਵਿਚ ਜੇ ਕੋਰੋਨਾ ਵਿਰੁਧ ਜੰਗ ਲੜਨੀ ਹੈ ਤਾਂ ਜ਼ਰੂਰੀ ਹੈ ਕਿ ਭਾਰਤ ਕੋਲ ਮੈਡੀਕਲ ਟੀਮਾਂ ਕੋਲ ਵੱਡੀ ਗਿਣਤੀ ਵਿਚ ਮੈਡੀਕਲ ਸਹੂਲਤਾਂ ਹੋਣ।

ਸਪਤਾਲਾਂ ਵਿਚ ਆਈਸੋਲੇਸ਼ਨ ਵਾਰਡ, ਵੈਂਟੀਲੇਟਰ, ਮਾਸਕ ਅਤੇ ਪੀਪੀਈ ਕਿੱਟਾਂ ਦੀ ਕਮੀ ਲਗਾਤਾਰ ਪਾਈ ਜਾ ਰਹੀ ਹੈ। ਪਰ ਭਾਰਤ ਨੇ 21 ਦਿਨਾਂ ਦਾ ਲਾਕਡਾਊਨ ਲਗਾ ਕੇ ਇਸ ਬਿਮਾਰੀ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਕਡਾਊਨ ਲਗਾ ਕੇ ਇਸ ਤੇ ਕੁੱਝ ਹੱਦ ਤਕ ਠੱਲ੍ਹ ਪਾ ਲਈ ਗਈ ਹੈ। ਪਰ ਫਿਰ ਵੀ ਇਸ ਦੇ ਬਾਵਜੂਦ ਜੇ ਹਾਲਾਤ ਗੰਭੀਰ ਹੋ ਜਾਂਦੇ ਹਨ ਤਾਂ ਭਾਰਤ ਕੋਲ ਮੈਡੀਕਲ ਉਪਕਰਣ ਹੋਣੇ ਲਾਜ਼ਮੀ ਹਨ।

ਭਾਰਤ ਦੀ ਮੌਜੂਦਾ ਸਥਿਤੀ ਕੀ ਹੈ?
ਜੇ ਭਾਰਤ ਵਿਚ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਵਿਚ ਭਾਰਤ ਕਾਫੀ ਕਮਜ਼ੋਰ ਹੈ। ਭਾਰਤ ਵਿਚ 80 ਤੋਂ 1 ਲੱਖ ਤਕ ਵੈਂਟੀਲੇਟਰ ਮੌਜੂਦ ਹਨ ਜਿਹਨਾਂ ਵਿਚੋਂ 14 ਹਜ਼ਾਰ ਵੈਂਟੀਲੇਟਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਰਾਖਵੇਂ ਕਰ ਦਿਤੇ ਗਏ ਹਨ। ਭਾਰਤ ਦੇ ਸਿਹਤ ਵਿਭਾਗ ਨੂੰ 30 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਹੁਕਮ ਦਿਤਾ ਗਿਆ ਹੈ। ਨੋਇਡਾ ਦੇ ਏਜੀਵੀਏ ਹੈਲਥ ਕੇਅਰ ਵਾਲਿਆਂ ਨੂੰ 10 ਹਜ਼ਾਰ ਵੈਂਟੀਲੇਟਰ ਬਣਾਉਣ ਦਾ ਹੁਕਮ ਦਿਤਾ ਗਿਆ ਹੈ ਅਤੇ ਆਟੋ ਮੋਬਾਈਲ ਕੰਪਨੀਆਂ ਨੂੰ ਵੀ ਇਹ ਹਦਾਇਤਾਂ ਦਿਤੀਆਂ ਗਈਆਂ ਹਨ।

ਵੈਂਟੀਲੇਟਰ ਕੀ ਹੈ?
ਵੈਂਟੀਲੇਟਰ ਸਾਹ ਲੈਣ ਵਿਚ ਮਦਦ ਕਰਨ ਵਾਲੀ ਇਕ ਮਸ਼ੀਨ ਹੈ। ਇਸ ਮਸ਼ੀਨ ਦੀ ਵਰਤੋਂ ਫੇਫੜਿਆਂ ਵਿਚ ਆਕਸੀਜਨ ਨੂੰ ਲੈ ਕੇ ਜਾਣ ਅਤੇ ਕਾਰਬਨਡਾਈਆਕਸਾਈਡ ਬਾਹਰ ਕੱਢਣ ਲਈ ਕੀਤੀ ਜਾਂਦੀ ਹੈ।
ਵੈਂਟੀਲੇਟਰ ਕਿਵੇਂ ਕੰਮ ਕਰਦੀ ਹੈ?
ਤੁਸੀਂ ਜ਼ਿਆਦਾਤਰ ਹਸਪਤਾਲਾਂ ਵਿਚ ਗੰਭੀਰ ਮਰੀਜ਼ਾਂ ਦੇ ਮੂੰਹ ਤੇ ਇਕ ਮਾਸਕ ਲਗਿਆ ਦੇਖਿਆ ਹੋਵੇਗਾ, ਇਹ ਉਹਨਾਂ ਮਰੀਜ਼ਾਂ ਨੂੰ ਲਗਾਇਆ ਜਾਂਦਾ ਹੈ ਜਿਹਨਾਂ ਦੇ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ। ਵੈਂਟੀਲੇਟਰ ਨਾਲ ਇਕ ਨਲੀ ਜੁੜੀ ਹੁੰਦੀ ਹੈ ਜਿਸ ਨੂੰ ਛੋਟਾ ਜਿਹਾ ਕੱਟ ਲਗਾ ਕੇ ਮਰੀਜ਼ ਦੇ ਸ਼ਰੀਰ ਵਿਚ ਪਾਇਆ ਜਾਂਦਾ ਹੈ ਜਿਸ ਰਾਹੀਂ ਮਰੀਜ਼ ਦੇ ਫੇਫੜਿਆਂ ਤਕ ਹਵਾ ਪਹੁੰਚਦੀ ਹੈ।
ਕੋਰੋਨਾ ਪੀੜਤ ਲਈ ਕਿਉਂ ਜ਼ਰੂਰੀ?
ਕੋਰੋਨਾ ਵਾਇਰਸ ਪਹਿਲਾਂ ਗਲੇ ਵਿਚ ਜਾਂਦਾ ਹੈ ਜਿਸ ਨਾਲ ਸੁੱਕੀ ਖਾਂਸੀ ਅਤੇ ਬੁਖ਼ਾਰ ਵਰਗੀਆਂ ਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਹਨ। ਇਸ ਤੋਂ ਬਾਅਦ ਇਹ ਵਾਇਰਸ ਸਾਹ ਪ੍ਰਣਾਲੀ ਨਾਲ ਫੇਫੜਿਆਂ ਤਕ ਚਲਾ ਜਾਂਦਾ ਹੈ ਅਤੇ ਫੇਫੜਿਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੰਦਾ ਹੈ।

ਕੋਰੋਨਾ ਤਿੰਨ ਤਰੀਕਿਆਂ ਨਾਲ ਸ਼ਰੀਰ ਤੇ ਪ੍ਰਭਾਵ ਪਾਉਂਦਾ ਹੈ
1. ਇਸ ਵਿਚ ਹਲਕੇ ਲੱਛਣ ਹੁੰਦੇ ਹਨ ਜਿਵੇਂ ਖਾਂਸੀ, ਬੁਖ਼ਾਰ ਆਦਿ ਹੁੰਦਾ ਹੈ। ਇਸ ਸਥਿਤੀ ਵਿਚ ਹਸਪਤਾਲ ਵਿਚ ਜਾਣਾ ਜ਼ਰੂਰੀ ਨਹੀਂ ਹੁੰਦਾ। ਇਸ ਨੂੰ ਘਰ ਵਿਚ ਹੀ ਇਕਾਂਤਵਾਸ ਅਪਣਾ ਕੇ ਦੂਰ ਕੀਤਾ ਜਾ ਸਕਦਾ ਹੈ।
2. ਦੂਜੀ ਸਥਿਤੀ ਵਿਚ ਮਰੀਜ਼ ਨੂੰ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ ਤੇ ਬੁਖਾਰ ਰਹਿੰਦਾ ਹੈ। ਮਰੀਜ਼ ਨੂੰ ਹਸਪਤਾਲ ਵਿਚ ਜਾਣ ਦੀ ਜ਼ਰੂਰਤ ਪੈਂਦੀ ਹੈ ਅਤੇ ਉਸ ਨੂੰ ਵੈਂਟੀਲੇਟਰ ਕੀਤਾ ਜਾਂਦਾ ਹੈ।
3. ਤੀਜੀ ਸਥਿਤੀ ਵਿਚ ਜਦੋਂ ਵਾਇਰਸ ਫੇਫੜਿਆਂ ਦਾ ਨੁਕਸਾਨ ਕਰ ਦਿੰਦਾ ਹੈ ਜਿਸ ਕਾਰਨ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਇਸ ਨੂੰ ਮਲਟੀਫੇਲੀਅਰ  ਦੀ ਸਥਿਤੀ ਵੀ ਕਿਹਾ ਜਾਂਦਾ ਹੈ।