81 ਸਾਲਾ ਬੀਬੀ ਨੇ ਦਿੱਤੀ ਕਰੋਨਾ ਨੂੰ ਮਾਤ, ਤੰਦਰੁਸਤ ਹੋ ਕੇ ਪੁੱਜੀ ਘਰ
ਮੁਹਾਲੀ ਦੀ ਇਕ 81 ਸਾਲਾ ਬਜੁਰਗ ਬੀਬੀ ਕੁਲਵੰਤ ਨਿਰਮਲ ਕੌਰ ਨੇ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨੂੰ ਮਾਤ ਦੇ ਦਿੱਤੀ ਹੈ
ਮੁਹਾਲੀ : ਕਰੋਨਾ ਵਾਇਰਸ ਦੇ ਕਾਰਨ ਜਿੱਥੇ ਆਏ ਦਿਨ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋ ਰਹੀ ਹੈ ਉੱਥੇ ਹੀ ਮੁਹਾਲੀ ਦੀ ਇਕ 81 ਸਾਲਾ ਬਜੁਰਗ ਬੀਬੀ ਕੁਲਵੰਤ ਨਿਰਮਲ ਕੌਰ ਨੇ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਨੂੰ ਮਾਤ ਦੇ ਦਿੱਤੀ ਹੈ ਦੱਸ ਦੱਈਏ ਇਸ ਬੀਬੀ ਨੂੰ ਸ਼ੂਗਰ, ਹਾਈਪਰਟੈਸ਼ਨਟ ਤੋਂ ਇਲਾਵਾ 5 ਸਟੰਟ ਪਏ ਹੋਣ ਦੇ ਬਾਵਜੂਦ ਵੀ ਬੀਬੀ ਨੇ ਹਿੰਮਤ ਦੇ ਨਾਲ ਇਸ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਬੀਬੀ ਨੂੰ ਹੁਣ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ।
ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁਕ ਪੇਜ ਤੇ ਬੀਬੀ ਜੀ ਦੀ ਤਾਰੀਫ਼ ਕਰਦਿਆਂ ਲਿਖਿਆ ਹੈ ਕਿ ਮੁਹਾਲੀ ਦੇ 81 ਸਾਲਾ ਬੀਬੀ ਕੁਲਵੰਤ ਨਿਰਮਲ ਕੌਰ ਜੀ ਨੇ ਕਰੋਨਾ ਵਾਇਰਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ ਤੇ ਉਨ੍ਹਾਂ ਦੀ ਇਹ ਕਹਾਣੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹਾਂ ਜੋ ਹਰ ਕਿਸੇ ਨੂੰ ਪ੍ਰੇਰਿਤ ਕਰੇਗੀ ਅਤੇ ਸਕਰਾਤਮਕ ਬਣਾਏਗੀ।
ਉਹ ਪਹਿਲਾਂ ਤੋਂ ਹੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਸਨ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਕਰੋਨਾ ਨਾਲ ਡਕ ਕੇ ਮੁਕਾਬਲਾ ਕੀਤਾ। ਬੀਬੀ ਜੀ ਹੁਣ ਬਿਲਕੁਲ ਠੀਕ ਹਨ ਅਤੇ ਮੈਂ ਇਨ੍ਹਾਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ। ਉਧਰ ਬੀਬੀ ਕੁਲਵੰਤ ਕੌਰ ਜੀ ਨੇ ਆਪਣੀ ਬੀਮਾਰੀ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਜਿੱਤ ਵਿਚ ਡਾਕਟਰਾਂ ਦਾ ਬਹੁਤ ਵੱਡਾ ਹੱਥ ਹੈ ਜਿੰਨ੍ਹਾਂ ਨੇ ਮੇਰੀ ਦਿਨ ਰਾਤ ਸੇਵਾ ਕੀਤੀ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ।
ਕਿ ਇਸ ਵਾਇਰਸ ਤੋਂ ਡਰਨ ਦੀ ਲੋੜ ਨਹੀ ਬਲਕਿ ਇਸ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਡਾਕਟਰਾਂ ਅਤੇ ਪ੍ਰਸ਼ਾਸਨ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਕੇ ਇਸ ਬਿਮਾਰੀ ਤੇ ਫ਼ਤਿਹ ਹਾਸਲ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਬੀਬੀ ਜੀ ਦੇ ਠੀਕ ਹੋਣ ਤੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾਂ ਨੇ ਵੀ ਸ਼ੋਸਲ ਮੀਡੀਆ ਦੇ ਜ਼ਰੀਏ ਉਥੋਂ ਦੇ ਡਾਕਟਰਾਂ ਨੂੰ ਵਧਾਈ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।