ਚਰਚਾ ਵਿਚ ਹੈ ਨੰਗਲ ਦਾ ਇਕ ਸੇਵਾਦਾਰ ਜੋੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਸ਼ਿਵਾਨੀ ਜਸਵਾਲ ਤੇ ਉਸਦੇ ਪਤੀ ਐਡਵੋਕੇਟ ਅਨੁਜ ਠਾਕੁਰ

File Photo

ਨੰਗਲ (ਜਸਕੀਰਤ ਸਿੰਘ ਮਲਹੌਤਰਾ) : ਕਰਫ਼ਿਊ ਦੇ ਇਨ੍ਹਾਂ ਦਿਨਾਂ ਵਿਚ ਮਿਸਾਲੀ ਅਤੇ ਨਿਸ਼ਕਾਮ ਸੇਵਾਵਾਂ ਵਜੋਂ ਨੰਗਲ ਦੀ ਸ਼ਿਵਾਨੀ ਠਾਕੁਰ ਅਤੇ ਉਸ ਦਾ ਪਤੀ ਐਡਵੋਕੇਟ ਅਨੁਜ ਠਾਕੁਰ, ਅਪਣਾ ਨਾਂ ਦਰਜ ਕਰਵਾ ਰਿਹਾ ਹੈ। ਇਹ ਜੋੜਾ ਭੜੋਲੀਆ ਭਵਨ ਵਿਚ ਜਿਥੇ ਲੰਗਰ ਤਿਆਰ ਹੁੰਦਾ ਹੈ, ਸੱਭ ਤੋਂ ਪਹਿਲਾਂ ਪਹੁੰਚ ਜਾਂਦਾ ਹੈ। ਉਹ ਅਪਣੀ ਟੀਮ ਨਾਲ ਹਰ ਰੋਜ਼ ਖਾਣੇ ਦੇ 300 ਪੈਕੇਟ ਤਿਆਰ ਕਰ ਕੇ, ਸ਼ਹਿਰ ਦੇ ਸਲੱਮ ਇਲਾਕੇ ਵਿਚ ਜਾਂ ਹੋਰ ਲੋੜਵੰਦਾਂ ਕੋਲ ਪਹੁੰਚਾਉਂਦੇ ਹਨ। ਸ਼ਿਵਾਨੀ ਜੂਠੇ ਭਾਂਡੇ ਮਾਜਣ ਤੋਂ ਵੀ ਸੰਕੋਚ ਨਹੀਂ ਕਰਦੀ। ਵਰਨਣਯੋਗ ਹੈ ਇਹ ਜੋੜੀ ਅਤੇ ਇਨ੍ਹਾਂ ਦੇ ਸਹਾਇਕ ਸਾਰਾ ਖ਼ਰਚ ਵੀ ਖ਼ੁਦ ਹੀ ਕਰ ਰਹੇ ਹਨ।