Coronavirus : ਤਬਲੀਗੀ ਜ਼ਮਾਤ ਦੇ 64 ਵਿਦੇਸ਼ੀ ਮੈਂਬਰ ਪੁਲਿਸ ਨੇ ਕੀਤੇ ਗ੍ਰਿਫਤਾਰ, ਹੋਈ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਜਦੋਂ ਤੋਂ ਤਬਲੀਗੀ ਜ਼ਮਾਤ ਦੇ ਲੋਕ ਕਰੋਨਾ ਦੇ ਪੌਜਟਿਵ ਆਉਂਣ ਲੱਗੇ ਹਨ

Coronavirus

ਭੋਪਾਲ : ਭਾਰਤ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਜਦੋਂ ਤੋਂ ਤਬਲੀਗੀ ਜ਼ਮਾਤ ਦੇ ਲੋਕ ਕਰੋਨਾ ਦੇ ਪੌਜਟਿਵ ਆਉਂਣ ਲੱਗੇ ਹਨ ਉਸ ਤੋਂ ਬਾਅਦ ਦੇਸ਼ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਕਾਫੀ ਤੇਜ਼ੀ ਨਾਲ ਉਛਾਲ ਆਇਆ ਹੈ। ਇਸੇ ਤਹਿਤ ਭੋਪਾਲ ਪੁਲਿਸ ਦੇ ਵੱਲੋਂ ਵਿਦੇਸ਼ੀ ਜ਼ਮਾਤੀਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਦੇ ਵਿਚ ਪੁਲਿਸ ਨੇ ਤਬਲੀਗੀ ਜਮਾਤ ਦੇ 64 ਵਿਦੇਸ਼ੀ ਮੈਂਬਰ, ਸੰਗਠਨ ਨਾਲ ਜੁੜੇ 10 ਭਾਰਤੀ ਅਤੇ ਇਨ੍ਹਾਂ ਦੇ ਨਾਲ 13 ਹੋਰ ਲੋਕਾਂ ਨੂੰ ਗ੍ਰਿਰਫਤਾਰ ਕੀਤਾ ਹੈ।

ਜਿਨ੍ਹਾਂ ਨੇ ਇਨ੍ਹਾਂ ਦਾ ਭੋਪਾਲ ਵਿਚ ਰਹਿਣ ਦਾ ਪ੍ਰਬੰਧ ਕੀਤਾ ਸੀ। ਭੋਪਾਲ ਪੁਲਿਸ ਨੇ ਇਨ੍ਹਾਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਖਿਲਾਫ਼ ਕਾਨੂੰਨ ਦੀ ਧਾਰਾ 188,269,270 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਦੇ ਤਹਿਤ ਧਾਰਾ 13, ਵਿਦੇਸ਼ੀ ਕਾਨੂੰਨ ਦੀ ਧਾਰਾ 14 ਦੇ ਤਹਿਤ ਐੱਫਆਈਆਰ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਵੀਰਵਾਰ ਨੂੰ ਪੁਲਿਸ ਦੇ ਵੱਲੋਂ ਵੱਖ-ਵੱਖ ਥਾਣਿਆਂ ਦੇ ਵਿਚ 13 ਜਮਾਤੀਆਂ ਅਤੇ 10 ਭਾਰਤ ਦੇਸ਼ ਦੇ ਜ਼ਮਾਤੀਆਂ ਦੀ ਮਦਦ ਕਰਨ ਵਾਲੇ 13 ਵਿਅਕਤੀਆਂ ਦੀ ਖਿਲਾਫ ਕੇਸ ਦਰਜ਼ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਪੁਲਿਸ ਨੇ ਸਰਕਾਰੀ ਆਦੇਸ਼ਾਂ ਅਤੇ ਵੀਜ਼ਾ ਦੀ ਉਲੰਘਣਾ ਕਰਨ ਦੇ ਲਈ ਕਾਨੂੰਨ ਦੀ ਧਾਰਾ 188, 269, 270 ਆਈਪੀਸੀ ਦੀ ਧਾਰਾ 51 ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 13, 14 ਵਿਦੇਸ਼ੀ ਐਕਟ 1964 ਦੇ ਤਹਿਤ ਐਸ਼ਬਾਗ, ਮੰਗਲਵਾੜਾ, ਸ਼ਿਆਮਲਾ ਪਹਾੜੀਆਂ, ਪਿੱਪਲਾਨੀ ਅਤੇ ਤਲੈਈਆ ਥਾਣਿਆਂ ਵਿੱਚ ਕੇਸ ਦਰਜ ਕੀਤੇ ਹਨ। ਵਿਦੇਸ਼ ਤੋਂ ਆਏ ਇਨ੍ਹਾਂ ਜਮਾਤੀਆਂ ਨੇ ਭੋਪਾਲ ਪਹੁੰਚਣ 'ਤੇ ਸਥਾਨਕ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਨਾਲ ਹੀ, ਲਾਕਡਾਊਨ ਦੌਰਾਨ ਸਰਕਾਰੀ ਆਦੇਸ਼ਾਂ 'ਤੇ ਨੂੰ ਨਹੀਂ ਮੰਨਿਆ ਸੀ।

ਇੱਥੇ ਦੱਸ ਦੱਈਏ ਕਿ ਕੁਝ ਸਮਾਂ ਪਹਿਲਾਂ ਵੱਖ- ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਇਨ੍ਹਾਂ ਤਬਲੀਗੀ ਜ਼ਮਾਤੀਆਂ ਨੂੰ ਇਹ ਆਦੇਸ਼ ਜ਼ਾਰੀ ਕੀਤੇ ਸਨ ਕਿ ਜਿਹੜੇ ਵੀ ਜ਼ਮਾਤੀ ਮਰਕਜ਼ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਸਨ ਉਹ ਆਪਣੇ ਆਪ ਸਾਹਮਣੇ ਆ ਜਾਣ ਨਹੀਂ ਤਾਂ ਸਰਾਕਾਰ ਆਪਣੇ ਹਿਸਾਬ ਨਾਲ ਕਾਰਵਾਈ ਕਰੇਗੀ। ਜਿਸ ਤੋਂ ਬਾਅਦ ਕਈ ਲੋਕ ਸਾਹਮਣੇ ਵੀ ਆਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।