ਫ਼ੂਡ ਕਾਰਪੋਰੇਸ਼ਨ ਮੰਡੀ 'ਚ ਕਿਸਾਨਾਂ ਨੂੰ  ਕਰ ਰਹੀ ਹੈ ਪ੍ਰੇਸ਼ਾਨ: ਗੋਪਾਲ ਰਾਏ

ਏਜੰਸੀ

ਖ਼ਬਰਾਂ, ਪੰਜਾਬ

ਫ਼ੂਡ ਕਾਰਪੋਰੇਸ਼ਨ ਮੰਡੀ 'ਚ ਕਿਸਾਨਾਂ ਨੂੰ  ਕਰ ਰਹੀ ਹੈ ਪ੍ਰੇਸ਼ਾਨ: ਗੋਪਾਲ ਰਾਏ

image

ਕਿਹਾ, ਐਮ.ਐਸ.ਪੀ 'ਤੇ ਕਿਸਾਨਾਂ ਤੋਂ ਫ਼ਸਲ ਨਹੀਂ ਖ਼ਰੀਦ ਰਹੇ

ਨਵੀਂ ਦਿੱਲੀ, 9 ਅਪ੍ਰੈਲ : ਦਿੱਲੀ ਦੇ ਖੇਤੀ ਮੰਤਰੀ ਗੋਪਾਲ ਰਾਏ ਨੇ ਸ਼ੁਕਰਵਾਰ ਨੂੰ  ਉਤਰੀ ਦਿੱਲੀ 'ਚ ਨਰੇਲਾ ਮੰਡੀ ਦਾ ਦੌਰਾ ਕੀਤਾ ਅਤੇ ਦੋਸ਼ ਲਗਇਆ ਕਿ ਫ਼ੂਡ  ਕਾਰਪੋਰੇਸ਼ਲ ਆਫ਼ ਇੰਡੀਆ (ਐਫ਼.ਸੀ.ਆਈ) ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ) 'ਤੇ ਕਣਕ ਦੀ ਫ਼ਸਲ ਦੀ ਖ਼ਰੀਦ ਨਾ ਕਰ ਕੇ ਕਿਸਾਨਾਂ ਨੂੰ  ਪ੍ਰੇਸ਼ਾਨ ਕਰ ਰਹੀ ਹੈ | ਦੌਰੇ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਰਾਏ ਨੇ ਕਿਹਾ ਕਿ ਮੰਡੀ 'ਚ ਕੋਈ ਕਾਉਂਟਰ ਨਹੀਂ ਬਣਾਇਆ ਗਿਆ ਅਤੇ ਕੋਈ ਖ਼ਰੀਦ ਨਹੀਂ ਹੋ ਰਹੀ, ਜਿਵੇਂ ਕਿ ਐਫ਼.ਸੀ.ਆਈ. ਨੇ ਦਾਅਵਾ ਕੀਤਾ ਹੈ | ਰਾਏ ਨੇ ਕਿਹਾ, ''ਪਿਛਲੇ ਕੁੱਝ ਦਿਨਾਂ ਤੋਂ, ਕਿਸਾਨ ਇਸ ਮੁੱਦੇ ਨੂੰ  ਚੁੱਕ ਰਹੇ ਹਨ ਕਿ ਐਫ਼ਸੀਆਈ ਨੇ ਨਰੇਲਾ ਮੰਡੀ 'ਚ ਐਮ.ਐਸ.ਪੀ ਨੇ ਨਰੇਲਾ ਮੰਡੀ 'ਚ ਐਮ.ਐਸ.ਪੀ 'ਤੇ ਫ਼ਸਲਾਂ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ | ਐਫ਼.ਐਸ.ਆਈ ਨੇ ਦਾਵਆ ਕੀਤਾ ਹੈ ਕਿ ਖ਼ਰੀਦ ਇਕ ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ | ਕੱਲ ਮੰਡੀ ਤੋਂ ਰੀਪੋਰਟ ਮੰਗਣ ਦੇ ਬਾਅਦ, ਸਾਨੂੰ ਪਤਾ ਲਗਿਆ ਕਿ 


ਇਥੇ ਕੋਈ ਕਾਉਂਟਰ ਨਹੀਂ ਹੈ |'' ਉਨ੍ਹਾਂ ਦੋਸ਼ ਲਗਾਇਆ ਕਿ ਐਫ਼.ਐਸ.ਆਈ ਦੇ ਅਧਿਕਾਰੀ ਮੀਟਿੰਗ ਲਈ ਨਹੀਂ ਆਏ ਅਤੇ ਜੋ ਲੋਗ ਆਏ, ਉਹ ਬੋਲੱਣ ਲਈ ਤਿਆਰ ਨਹੀਂ ਸਨ |
ਮੰਤਰੀ ਨੇ ਕਿਹਾ, 'ਜੇਕਰ ਮੰਡੀ 'ਚ ਕੋਈ ਕਾਉਂਟਰ ਹੈ, ਤਾਂ ਸਾਨੂੰ ਵਿਖਾਉ | ਜੇਕਰ ਕੋਈ ਕਾਉਂਟਰ ਨਹੀਂ ਹੈ ਤਾਂ, ਝੂਠ ਬੋਲਣ ਦੀ ਲੋੜ ਨਹੀਂ ਹੈ | ਇਕ ਅਧਿਕਾਰੀ ਨੇ ਕਿਹਾ ਕਿ ਗੁਦਾਮ 'ਚ ਇਕ ਕਾਉਂਟਰ ਲਗਾਇਆ ਗਿਆ ਹੈ | ਅਸੀਂ ਪੁਛਿਆ ਕਿ ਕੀ ਖ਼ਰੀਦ ਜਾਰੀ ਹੈ, ਤਾਂ ਉਨ੍ਹਾਂ ਕਿਹਾ, ਨਹੀਂ | ਹਰ ਸਾਲ ਮੰਡੀ 'ਚ ਖ਼ਰੀਦ ਪ੍ਰਕਿਰਿਆ ਆਯੋਜਤ ਕੀਤੀ ਜਾਂਦੀ ਹੈ | ਇਹ ਮੰਦਭਾਗਾ ਹੈ ਕਿ ਕਿਸਾਨਾਂ ਨੂੰ  ਇਸ ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ |''
ਜ਼ਿਕਰਯੋਗ ਹੈ ਕਿ ਰਾਏ ਨੇ ਸੱਤ ਅਪ੍ਰੈਲ ਨੂੰ  ਕੇਂਦਰ ਸਰਕਾਰ ਤੋਂ ਨਰੇਲਾ ਅਤੇ ਨਜਫ਼ਗੜ੍ਹ ਦੇ ਬਾਜ਼ਾਰਾਂ 'ਚ ਕਾਉਂਟਰ ਸਥਾਪਿਤ ਕਰਨ ਅਤੇ ਐਮ.ਐਸ.ਪੀ 'ਤੇ ਕਿਸਾਨਾਂ ਤੋਂ ਕਣਕ ਦੀ ਖ਼ਰੀਦ ਸ਼ੁਰੂ ਕਰਨ ਲਈ ਐਫ਼ਐਸਆਈ ਨੂੰ  ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ | (ਏਜੰਸੀ)