ਸਰਹੱਦਾਂ ਅੰਦਰ ਪਾਕਿਸਤਾਨੀ ਡਰੋਨਾਂ ਦੀ ਘੁਸਪੈਠ ਨੂੰ ਟਾਰਗੇਟ ਕਰੇਗੀ ਐਂਟੀ ਡਰੋਨ ਗੰਨ

ਏਜੰਸੀ

ਖ਼ਬਰਾਂ, ਪੰਜਾਬ

ਸਰਹੱਦਾਂ ਅੰਦਰ ਪਾਕਿਸਤਾਨੀ ਡਰੋਨਾਂ ਦੀ ਘੁਸਪੈਠ ਨੂੰ ਟਾਰਗੇਟ ਕਰੇਗੀ ਐਂਟੀ ਡਰੋਨ ਗੰਨ

image

ਅੰਮ੍ਰਿਤਸਰ, 9 ਅਪ੍ਰੈਲ (ਹਰਦਿਆਲ ਸਿੰਘ) : ਭਾਰਤੀ ਸਰਹੱਦਾਂ ਅੰਦਰ ਡਰੋਨਾਂ ਦੀ ਮਦਦ ਨਾਲ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਵਾਲੇ ਪਾਕਿਸਤਾਨੀ ਤਸਕਰਾਂ ਦੀਆਂ ਹਰਕਤਾਂ ’ਤੇ ਹੁਣ ਲਗਾਮ ਲੱਗਣ ਵਾਲੀ ਹੈ। ਹੁਣ ਪਾਕਿਸਤਾਨੀ ਤਸਕਰਾਂ ਦੇ ਡਰੋਨ ਭਾਰਤੀ ਸਰਹੱਦਾਂ ਦੇ ਅੰਦਰ ਦਾਖ਼ਲ ਨਹੀਂ ਹੋੋ ਸਕਣਗੇ ਕਿਉਂਕਿ ਭਾਰਤੀ ਸੈਨਾ ਵਲੋਂ ਸਰਹੱਦਾਂ ’ਤੇ ਐਂਟੀ ਡਰੋਨ ਦੀ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਭਾਰਤ ਦੇ ਇਲੈਕਟ੍ਰਾਨਿਕਸ ਅਤੇ ਰਡਾਰ ਵਿਕਾਸ ਵਿਭਾਗ ਦੁਆਰਾ ਇਕ ਐਂਟੀ ਡਰੋਨ ਗੰਨ ਦਾ ਸਫ਼ਲ ਪ੍ਰੀਖਣ ਕੀਤਾ ਗਿਆ ਹੈ। ਪੰਜਾਬ, ਜੰਮੂ-ਕਸ਼ਮੀਰ ਅਤੇ ਭਾਰਤ ਦੀਆਂ ਹੋਰ ਸਰਹੱਦਾਂ ’ਤੇ ਕੰਮ ਕਰਨ ਵਾਲੀਆਂ ਸੁਰੱਖਿਆ ਏਜੰਸੀਆਂ ਅਜਿਹੇ ਉਪਕਰਨਾਂ ਨਾਲ ਪੂਰੀ ਤਰ੍ਹਾਂ ਲੈਸ ਹੋਣਗੀਆਂ। ਭਾਰਤੀ ਸੁਰੱਖਿਆ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੀ.ਆਰ.ਡੀ.ਓ. ਦੁਆਰਾ ਵਿਕਸਿਤ ਕੀਤੇ ਗਏ ਕਾਉਂਟਰ ਡਰੋਨ ਸਿਸਟਮ ਸਫ਼ਲ ਪ੍ਰੀਖਣ 2020 ਵਿਚ ਪੰਜਾਬ ਦੇ ਕਈ ਸਰਹੱਦੀ ਖੇਤਰਾਂ ਵਿਚ ਕੀਤਾ ਗਿਆ ਸੀ। ਇਸ ਐਂਟੀ ਡਰੋਨ ਗੰਨ ਜੀ.ਪੀ.ਐਸ ਦੇ ਨਾਲ ਨਾਲ ਕਈ ਕੁਝ ਤਕਨੀਕਾਂ ਨਾਲ ਪੂਰੀ ਤਰ੍ਹਾਂ ਲੈਸ ਹੈ ਅਤੇ ਅਪਣੇ ਟਾਰਗੇਟ ਨੂੰ ਇਕ ਹਜ਼ਾਰ ਮੀਟਰ ਦੀ ਦੂਰੀ ਤੋਂ ਵੀ ਖਤਮ ਕਰ ਸਕਦੀ ਹੈ।