ਬਲਦੇਵ ਸਿੰਘ ਸਿਰਸਾ ਵਲੋਂ ਪੱਕਾ ਮੋਰਚਾ 63ਵੇਂ ਦਿਨ 'ਚ ਦਾਖ਼ਲ

ਏਜੰਸੀ

ਖ਼ਬਰਾਂ, ਪੰਜਾਬ

ਬਲਦੇਵ ਸਿੰਘ ਸਿਰਸਾ ਵਲੋਂ ਪੱਕਾ ਮੋਰਚਾ 63ਵੇਂ ਦਿਨ 'ਚ ਦਾਖ਼ਲ

image


ਸਿਖਿਆ ਮੰਤਰੀ ਪੰਜਾਬ ਨੇ ਮਸਲਾ ਜਲਦੀ ਹੱਲ ਕਰਨ ਦਾ ਦਿਤਾ ਭਰੋਸਾ

ਐਸਏਐਸ ਨਗਰ, 9 ਅਪ੍ਰੈਲ (ਨਰਿੰਦਰ ਸਿੰਘ ਝਾਮਪੁਰ) : ਪੰਜਾਬ ਸਕੂਲ ਸਿਖਿਆ ਬੋਰਡ ਅੱਗੇ ਬਲਦੇਵ ਸਿੰਘ ਸਿਰਸਾ ਵਲੋਂ ਸਿੱਖ ਇਤਿਹਾਸ ਨੂੰ  ਬਚਾਉਣ ਲਈ ਲਗਾਏ ਗਏ ਪੱਕੇ ਮੋਰਚੇ ਨੂੰ  ਅੱਜ 63 ਦਿਨ ਹੋ ਗਏ ਹਨ | ਬਲਦੇਵ ਸਿੰਘ ਸਿਰਸਾ ਨੇ ਮੀਡੀਆ ਨੂੰ  ਭੇਜੀ ਜਾਣਕਾਰੀ ਵਿਚ ਕਿਹਾ ਹੈ ਕਿ ਉਨ੍ਹਾਂ ਦੀ ਮੀਤ ਹੇਅਰ ਸਿਖਿਆ ਮੰਤਰੀ ਪੰਜਾਬ ਦੇ ਨਾਲ ਮੁਲਾਕਾਤ ਹੋਈ ਜਿਸ ਦੌਰਾਨ ਉਨ੍ਹਾਂ ਵਲੋਂ ਸਿਖਿਆ ਮੰਤਰੀ ਨੂੰ  ਪੰਜਾਬ ਸਕੂਲ ਸਿਖਿਆ ਬੋਰਡ ਵਲੋਂ +2 ਦੇ ਵਿਦਿਆਰਥੀਆਂ ਨੂੰ  ਪੜ੍ਹਾਈਆਂ ਜਾ ਰਹੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਸਿੱਖ ਇਤਹਾਸ ਤੋੜ-ਮਰੋੜ ਕੇ ਪੜ੍ਹਾਇਆ ਜਾ ਰਿਹਾ ਹੈ ਜਿਸ ਦਾ ਬੱਚਿਆਂ ਉਪਰ ਬੁਰਾ ਪ੍ਰਭਾਵ ਪੈ ਰਿਹਾ ਹੈ |
ਉਨ੍ਹਾਂ ਸਿਖਿਆ ਮੰਤਰੀ ਨੂੰ  ਦਸਿਆ ਕਿ ਇਹ ਕਿਤਾਬਾਂ ਵੱਖ-ਵੱਖ ਲੇਖਕਾਂ ਵਲੋਂ ਲਿਖੀਆਂ ਗਈਆਂ ਹਨ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਅਧਿਕਾਰੀਆਂ ਵਲੋਂ ਪ੍ਰਵਾਨਗੀ ਦਿਤੀ ਗਈ ਹੈ ਜਿਸ ਨੂੰ  ਸੁਣ ਕੇ ਸਿਖਿਆ ਮੰਤਰੀ ਵੀ ਹੈਰਾਨ ਰਹਿ ਗਏ ਤੇ ਉਨ੍ਹਾਂ ਕਿਹਾ ਕਿ ਜੇ ਪੰਜਾਬ ਵਿਚ ਹੀ ਅਜਿਹਾ ਇਤਿਹਾਸ ਪੜ੍ਹਾਇਆ ਜਾਵੇਗਾ ਤਾਂ ਸਾਡੇ ਬੱਚਿਆਂ ਦਾ ਭਵਿੱਖ ਕਿਵੇਂ ਬਚੇਗਾ?
ਸ. ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਸਿਖਿਆ ਮੰਤਰੀ ਵਲੋਂ ਬਹੁਤ ਹੀ ਸੁਚੱਜੇ ਤਰੀਕੇ ਨਾਲ ਉਨ੍ਹਾਂ ਦੀ ਸਾਰੀ ਗੱਲਬਾਤ ਨੂੰ  ਸੁਣਿਆ ਅਤੇ ਇਕ ਹਫ਼ਤੇ ਦੇ ਅੰਦਰ ਇਸ ਮਸਲੇ ਨੂੰ  ਹੱਲ ਕਰਨ ਦਾ ਭਰੋਸਾ ਦਿਤਾ | ਇਸ ਮੌਕੇ ਸ. ਬਲਦੇਵ ਸਿੰਘ ਸਿਰਸਾ ਨਾਲ ਸ. ਹਰਪਾਲ ਸਿੰਘ ਚੀਮਾ, ਸ. ਗੁਰਪ੍ਰੀਤ ਸਿੰਘ ਚਿੱਲਾ ਅਤੇ ਸੁਖਚੈਨ ਸਿੰਘ ਚਿੱਲਾ ਮੌਜੂਦ ਸਨ |