Representational Image
ਬਠਿੰਡਾ : ਐਤਵਾਰ ਦੁਪਿਹਰ ਸਥਾਨਕ ਜੌਗਰ ਪਾਰਕ ਨੇੜੇ ਬਠਿੰਡਾ ਸਰਹਿੰਦ ਨਹਿਰ ਵਿਚ ਇਕ ਔਰਤ ਦੀ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਵੇਖਣ ਵਾਲਿਆਂ ਮੁਤਾਬਕ ਔਰਤ ਨੇ ਨਹਿਰ ਦੇ ਕੰਢੇ ’ਤੇ ਖੜ ਕੇ ਉਸ ਵਿਚ ਛਾਲ ਮਾਰ ਦਿਤੀ।
ਘਟਨਾ ਦਾ ਪਤਾ ਚਲਦਿਆਂ ਹੀ ਆਸ-ਪਾਸ ਦੇ ਲੋਕਾਂ ਨੇ ਰੌਲਾ ਪਾ ਦਿਤਾ ਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਵੀ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਗੋਤਾਖੋਰਾਂ ਅਤੇ ਹੋਰਨਾਂ ਦੀ ਮੱਦਦ ਨਾਲ ਨਹਿਰ ਵਿੱਚ ਔਰਤ ਦੀ ਭਾਲ ਸ਼ੁਰੂ ਕੀਤੀ। ਕਰੀਬ 20 ਮਿੰਟਾਂ ਤੋਂ ਬਾਅਦ ਔਰਤ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਪ੍ਰੰਤੂ ਤਦ ਤਕ ਉਸ ਦੀ ਮੌਤ ਹੋ ਗਈ ਸੀ।
ਮ੍ਰਿਤਕ ਔਰਤ ਦੀ ਪਹਿਚਾਣ ਰੀਨਾ ਦੇਵੀ (45 ਸਾਲ) ਪਤਨੀ ਸੁਖਦੇਵ ਰਿਸ਼ੀ ਵਾਸੀ ਬਲਰਾਮ ਨਗਰ ਵਜੋਂ ਹੋਈ ਹੈ। ਥਾਣਾ ਥਰਮਲ ਦੀ ਪੁਲਿਸ ਨੇ ਪਰਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੰਸਥਾ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ।