ਧੂਰੀ ਦੇ ਦੋਹਲਾ ਫਾਟਕ ਦੇ ਕੋਲ ਇੱਕ ਬਾਰਦਾਨੇ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ
' ਅੱਗ ਨੇ ਭਿਆਨਕ ਰੂਪ ਧਾਰ ਕਰ ਲਿਆ ਸੀ'
A massive fire broke out in a gunpowder warehouse near Dhuri's Dohla Gate.
ਧੂਰੀ: ਧੂਰੀ ਦੇ ਦੋਹਲਾ ਫਾਟਕ ਦੇ ਕੋਲ ਇਕ ਬਾਰਦਾਨੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਸਾਰ ਹੀ ਫਾਇਰ ਬ੍ਰਿਗੇਡ ਮੌਕੇ ਉੱਤੇ ਪਹੁੰਚ ਗਈ।
ਮਾਲਕ ਨੇ ਦਸਿਆ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਅਤੇ ਮੇਰੇ ਗੋਦਾਮ ਕੋਲ ਬਿਜਲੀ ਦਾ ਟਰਾਂਸਫਾਰਮਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਕਰੀਬ 4 ਤੋਂ 5 ਲੱਖ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਮੇਰੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਫਾਇਰ ਅਧਿਕਾਰੀ ਦਾ ਕਹਿਣਾ ਹੈਕਿ ਅੱਗ ਲੱਗਣ ਬਾਰੇ ਜਦੋਂ ਸੂਚਨਾ ਮਿਲੀ ਤੁਰੰਤ ਗੱਡੀਆਂ ਇੱਥੇ ਆ ਗਈਆ। ਉਨ੍ਹਾਂ ਨੇ ਕਿਹਾ ਹੈ ਕਿ ਅੱਗ ਨੇ ਭਿਆਨਕ ਰੂਪ ਧਾਰ ਕਰ ਲਿਆ ਸੀ ਅਤੇ ਟੀਮ ਨੇ ਅੱਗ ਉੱਤੇ ਕਾਬੂ ਪਾ ਲਿਆ।