Rapist Bajinder News: ਬਲਾਤਕਾਰੀ ਬਜਿੰਦਰ ਦੇ ਸ਼ੋਅ 'ਚ ਐਂਕਰਿੰਗ ਕਰਨ ਵਾਲੇ ਰਿਟਾਇਰਡ ASI ਅਤੇ ਉਸ ਦੀ ਪਤਨੀ ਨੂੰ ਸਜ਼ਾ
Rapist Bajinder News: ਚੈੱਕ ਬਾਊਂਸ ਹੋਣ 'ਤੇ ਦੋਵਾਂ ਨੂੰ ਸੁਣਾਈ ਡੇਢ-ਡੇਢ ਸਾਲ ਦੀ ਸਜ਼ਾ, ਘਰ ਵੇਚਣ ਤੋਂ ਬਾਅਦ ਭੁਗਤਾਨ ਕਰਨ 'ਤੇ ਵੀ ਇਕਰਾਰਨਾਮੇ ਤੋਂ ਮੁੱਕਰੇ ਸਨ
ਕੁਝ ਦਿਨ ਪਹਿਲਾਂ ਮੋਹਾਲੀ ਦੀ ਸੀਬੀਆਈ ਦੀ ਅਦਾਲਤ ਨੇ ਬਲਾਤਕਾਰ ਦੇ ਦੋਸ਼ੀ ਪਾਖੰਡੀ ਬਜਿੰਦਰ ਨੂੰ ਤਾ ਉਮਰ ਦੀ ਸਜ਼ਾ ਸੁਣਾਈ ਸੀ ਤੇ ਉਹ ਪਟਿਆਲਾ ਦੀ ਜੇਲ ਵਿਚ ਬੰਦ ਹੈ। ਹੁਣ ਇੰਝ ਲੱਗਦਾ ਹੈ ਕਿ ਜਿਵੇਂ ਉਸ ਦੇ ਕਰੀਬੀਆਂ ਦੀ ਕਿਸਮਤ ਮਾੜੀ ਹੋ ਗਈ ਹੈ। ਅੰਮ੍ਰਿਤਸਰ ਦੀ ਅਦਾਲਤ ਨੇ ਬਲਾਤਕਾਰੀ ਬਜਿੰਦਰ ਦੇ ਸ਼ੋਅ ਵਿਚ ਐਂਕਰਿੰਗ ਕਰਨ ਵਾਲੇ ਰਿਟਾਇਰਡ ਏਐਸਆਈ ਅਤੇ ਉਸ ਦੀ ਪਤਨੀ ਨੂੰ ਸਜ਼ਾ ਸੁਣਾਈ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਦੋਵਾਂ ਪਤੀ ਪਤਨੀ ਨੇ ਕਿਸੇ ਵਿਅਕਤੀ ਨਾਲ ਪਹਿਲਾਂ ਧੋਖਾਧੜੀ ਕੀਤੀ ਤੇ ਫਿਰ ਉਨ੍ਹਾਂ ਵੱਲੋਂ ਦਿੱਤੇ ਚੈੱਕ ਬਾਊਂਸ ਹੋ ਗਏ। ਅਦਲਾਤ ਨੇ ਹੁਣ ਇਸ ਮਾਮਲੇ ਵਿਚ ਦੋਵਾਂ ਨੂੰ ਡੇਢ-ਡੇਢ ਸਾਲ ਦੀ ਸਜ਼ਾ ਸੁਣਾਈ ਹੈ।
ਦਰਅਸਲ ਸੁਖਪਾਲ ਸਿੰਘ ਨਾਮ ਦੇ ਵਿਅਕਤੀ ਨੇ ਉਕਤ ਗੁਰਨਾਮ ਸਿੰਘ ਅਤੇ ਉਸ ਦੀ ਪਤਨੀ ਕੋਲੋਂ ਇਕ ਮਕਾਨ ਖ਼ਰੀਦਿਆ ਸੀ। ਜਿਸ ਦਾ ਉਸ ਨੇ ਭੁਗਤਾਨ ਵੀ ਕਰ ਦਿੱਤਾ ਸੀ ਪਰ ਭੁਗਤਾਨ ਤੋਂ ਬਾਅਦ ਸੁਖਪਾਲ ਸਿੰਘ ਨੇ ਪਤੀ ਪਤਨੀ ਨੂੰ ਮਕਾਨ ਦਾ ਕਬਜ਼ਾ ਦੇਣ ਲਈ ਕਿਹਾ ਤਾਂ ਦੋਵੇਂ ਇਕਰਾਮਨਾਮੇ ਤੋਂ ਮੁੱਕਰ ਗਏ। ਇਸ ਤੋਂ ਬਾਅਦ ਸੁਖਪਾਲ ਸਿੰਘ ਨੇ ਆਪਣੇ ਕੀਤੇ ਭੁਗਤਾਨ ਨੂੰ ਵਾਪਸ ਦੇਣ ਲਈ ਦਬਾਅ ਪਾਇਆ ਤਾਂ ਉਨ੍ਹਾਂ ਨੇ ਉਸ ਨੂੰ 9.29 ਲੱਖ ਦਾ ਇੱਕ ਚੈੱਕ ਦਿੱਤਾ ਅਤੇ ਨਾਲ ਹੀ ਉਸ ਦੇ ਕਰੀਬੀ ਰਸ਼ਪਾਲ ਸਿੰਘ ਨੂੰ ਪੰਜ-ਪੰਜ ਲੱਖ ਰੁਪਏ ਤੇ ਦੋ ਚੈੱਕ ਦਿੱਤੇ।
ਸੁਖਪਾਲ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਪੈਸਿਆਂ ਦੀ ਭਰਪਾਈ ਲਈ ਉਕਤ ਚੈੱਕ ਬੈਂਕ ਵਿੱਚ ਲਗਾਏ ਤਾਂ ਚੈੱਕ ਬਾਊਂਸ ਹੋ ਗਏ। ਇਸ ਤੋਂ ਬਾਅਦ ਸੁਖਪਾਲ ਸਿੰਘ ਨੇ ਅਦਾਲਤ ਦਾ ਰੁਖ਼ ਕੀਤਾ ਤੇ ਸੁਖਪਾਲ ਸਿੰਘ ਵਲੋਂ ਲਾਏ ਦੋਸ਼ਾਂ ਤੇ ਮੋਹਰ ਲਗਾਉਂਦਿਆਂ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਡੇਢ-ਡੇਢ ਸਾਲ ਦੀ ਸਜ਼ਾ ਸੁਣਾਈ ਗਈ ਹੈ