ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ 'ਤੇ ਸਾਰੇ ਗੁਨਾਹ ਮੰਨ ਕੇ ਬਾਅਦ ਵਿੱਚ ਮੁਕਰ ਗਿਆ: ਸੁਖਜਿੰਦਰ ਰੰਧਾਵਾ
ਅਕਾਲੀ ਦਲ ਨੇ ਸਿੰਘ ਸਾਹਿਬਾਨ ਦਾ ਹੁਕਮ ਨਹੀਂ ਮੰਨਿਆ ਇਹ ਪੰਥ ਤੋਂ ਬੇਮੁਖ ਹੋਏ : ਰੰਧਾਵਾ
ਚੰਡੀਗੜ੍ਹ: ਕਾਂਗਰਸੀ ਆਗੂ ਅਤੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਦੋ ਚਿੱਠੀਆਂ ਲਿਖੀਆਂ ਗਈਆ ਸਨ ਇਕ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਦੇ ਲਾਅ ਐਡ ਆਰਡਰ ਨੂੰ ਲਿਖੀ ਗਈ। ਦੂਜੀ ਚਿੱਠੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ 5 ਮੈਂਬਰੀ ਕਮੇਟੀ ਨੂੰ ਲਿਖੀ ਗਈ। ਇਸ ਨੂੰ ਲੈ ਕੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਹੈਂਡ ਗ੍ਰਨੇਡ ਘਟਨਾਵਾਂ ਹੋ ਰਹੀਆ ਹਨ। ਦੂਜਾ ਬੀਐਸਐਫ ਨੂੰ 50 ਕਿਲੋਮੀਟਰ ਤੱਕ ਦੇ ਅਧਿਕਾਰ ਖੇਤਰ ਨੂੰ ਲੈ ਕੇ ਲਿਖੀ। ਉਨ੍ਹਾਂ 50 ਕਿਲੋਮੀਟਰ ਵਿੱਚ ਸਾਰਾ ਜ਼ਿਲ੍ਹਾ ਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਕਾਂਗਰਸੀ ਆਗੂ ਮਨੋਰੰਜਨ ਕਾਲੀਆ ਦੇ ਘਰ ਉੱਤੇ ਹਮਲਾ ਹੋਣਾ ਕੋਈ ਛੋਟੀ ਗੱਲ ਹੈ।
ਸੁਖਜਿੰਦਰ ਸਿੰਘ ਰੰਧਾਵਾਂ ਨੇ ਕਿਹਾ ਹੈ ਕਿ ਤਰਨਤਾਰਨ ਵਿੱਚ ਪੁਲਿਸ ਦੇ ਸਾਹਮਣੇ ਸਰਪੰਚ ਦਾ ਕਤਲ ਹੋ ਗਿਆ ਅਤੇ ਉਸ ਮੌਕੇ ਡੀਐਸਪੀ ਖੜ੍ਹਾ ਉਹ ਕੀ ਕਰਦੇ ਸਨ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਗ੍ਰਹਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਰੰਧਾਵਾ ਨੇ ਨਸ਼ੇ ਉੱਤੇ ਸਵਾਲ ਦਾ ਜਵਾਬ ਦਿੰਦਾ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਨਸ਼ਾ ਕਿਵੇ ਸਪਲਾਈ ਹੋ ਰਿਹਾ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਪੁਰਾਣੀ ਪਾਰਟੀ ਹੈ ਤੁਸੀ ਇਤਿਹਾਸ ਦੇਖੋ। ਉਨ੍ਹਾਂ ਨੇ ਕਿਹਾ ਹੈਕਿ ਅਕਾਲੀ ਦਲ ਤਾਂ ਭਾਜਪਾ ਨਾਲ ਮਿਲ ਕੇ ਚੋਣ ਲੜਦੀ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਹੈ ਅਤੇ ਪੰਜਾਬ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਅਕਾਲੀ ਦਲ ਪੰਜਾਬੀ ਦੀ ਖੇਤਰੀ ਪਾਰਟੀ ਹੈ। ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਹੁਣ ਇਕ ਪਰਿਵਾਰ ਨੇ ਪਾਰਟੀ ਹਾਈਜੈੱਕ ਕਰ ਲਈ ਹੈ ਅਤੇ ਪੈਸੇ ਵਾਲੇ ਦਾ ਜ਼ੋਰ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਉੱਤੇ ਸਾਰੀਆਂ ਚੀਜਾਂ ਮੰਨੀਆ ਕਿ ਸਾਡੀ ਸਰਕਾਰ ਮੌਕੇ ਬੇਅਦਬੀਆਂ ਹੋਈਆਂ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦੀ ਗਲਤੀ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਮੰਨਿਆ ਸੌਦਾ ਸਾਧ ਨੂੰ ਲੈ ਕੇ ਜੋ ਇਸ਼ਤਿਹਾਰ ਉੱਤੇ 90 ਲੱਖ ਰੁਪਏ ਖਰਚੇ ਸਨ। ਰੰਧਾਵਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਸਭ ਕੁਝ ਮੰਨ ਕੇ ਬਾਅਦ ਵਿੱਚ ਮੁਕਰ ਗਏ। ਉਨ੍ਹਾਂ ਨੇ ਕਿਹਾ ਹੈ ਕਿ ਗੁਰੂਘਰ ਵਿੱਚ ਝੂਠ ਬੋਲਿਆ ? ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਆਪਣੇ ਬਿਆਨ ਉੱਤੇ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਮੁੰਦਰੀ ਹਾਲ ਵਿੱਚ ਅਕਾਲੀ ਦਲ ਨੂੰ ਮੀਟਿੰਗ ਕਰਨ ਦਾ ਕੋਈ ਅਧਿਕਾਰੀ ਨਹੀ। ਉਨ੍ਹਾਂ ਨੇ ਕਿਹਾ ਹੈ ਕਿ ਇਹੀ ਪੰਥਕ ਹਨ ਅਸੀਂ ਪੰਥਕ ਨਹੀਂ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਗੁਰੂਘਰ ਵਿੱਚ ਬਿਆਨ ਦੇ ਕੇ ਮੁਕਰ ਜਾਣਾ ਗਲਤ ਹੈ।
ਸੁਖਜਿੰਦਰ ਰੰਧਾਵਾ ਨੇ ਕਿਹਾ ਹੈ ਕਿ ਅਕਾਲੀ ਦਲ ਸਿਆਸੀ ਪਾਰਟੀ ਨੂੰ ਸਮੁੰਦਰੀ ਹਾਲ ਵਿੱਚ ਪ੍ਰੋਗਰਾਮ ਕਰਨ ਦੀ ਆਗਿਆ ਦਿੰਦੇ ਹੋ ਤੇ ਫਿਰ ਬਾਕੀ ਪਾਰਟੀਆਂ ਨੂੰ ਪ੍ਰਵਾਨਗੀ ਦੇਵੋਗੇ। ਅਕਾਲੀ ਦਲ ਵੀ ਸਿਆਸੀ ਪਾਰਟੀ ਹੈ। ਅਕਾਲੀ ਦਲ ਨੇ ਸਿੰਘ ਸਾਹਿਬਾਨ ਦਾ ਹੁਕਮ ਨਹੀਂ ਮੰਨਿਆ ਇਹ ਪੰਥ ਤੋਂ ਬੇਮੁਖ ਹੋਏ ਹਨ। ਜਾਖੜ ਨੂੰ ਲੈ ਰੰਧਾਵਾ ਨੇ ਕਿਹਾ ਹੈ ਕਿ 50 ਸਾਲ ਕਾਂਗਰਸ ਨੇ ਤੇਰੀ ਸਪਾਈਨ ਮਜ਼ਬੂਤ ਕੀਤੀ ਹੁਣ ਤੂੰ ਭਾਜਪਾ ਵਿੱਚ ਜਾ ਕੇ ਕਾਂਗਰਸ ਨੂੰ ਦੱਸੇਗਾ।