ਇਕ ਰੋਜ਼ਾ ਹੜਤਾਲ ਦੌਰਾਨ ਮੋਗਾ ਦੇ ਸਾਰੇ ਪਟਰੌਲ ਪੰਪ ਰਹੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਪੈਰੀਫੇਰੀ ਪੰਪ ਐਸ਼ੋਸ਼ੀਏਸ਼ਨ ਨੇ ਡੀਲਰਾਂ ਵੱਲੋਂ ਤੇਲ ਮੁਹੱਈਆ ਕਰਨ ਵਾਲੀਆਂ ਤਿੰਨ ਕੰਪਨੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਦਿਆ

Petrolpump closed

ਮੋਗਾ  : ਮੋਗਾ ਪੈਰੀਫੇਰੀ ਪੰਪ ਐਸ਼ੋਸ਼ੀਏਸ਼ਨ ਨੇ ਡੀਲਰਾਂ ਵੱਲੋਂ ਤੇਲ ਮੁਹੱਈਆ ਕਰਨ ਵਾਲੀਆਂ ਤਿੰਨ ਕੰਪਨੀਆਂ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਦਿਆ ਅੱਜ ਜਿਲ੍ਹੇ ਦੇ ਸਮੂਹ ਪੈਟਰੋਲ ਪੰਪ ਮਾਲਕ ਆਪਣੇ ਪੈਟਰੋਲ ਪੰਪ ਸਵੇਰੇ 6 ਵਜੇ ਤੋਂ ਸ਼ਾਮੀ 6 ਵਜੇ ਤੱਕ ਰੋਸ ਵਜੋਂ ਬੰਦ ਰੱਖੇ। 
ਇਸ ਸਬੰਧੀ ਪੈਟਰੋਲ ਪੰਪ ਯੂਨੀਅਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਕਾਕਾ ਬਲਖੰਡੀ ਨੇ ਜਾਣਕਾਰੀ ਦਿੰਿਦਆ ਦੱਸਿਆ ਕਿ ਪੈਟਰੋਲ ਮੁਹੱਈਆ ਕਰਨ ਵਾਲੀਆਂ ਤਿੰਨ ਕੰਪਨੀਆਂ ਐਚ.ਪੀ.ਸੀ.ਐਲ, ਬੀ.ਸੀ.ਪੀ.ਐਲ, ਆਈ.ਓ.ਸੀ.ਐਲ ਪਿਛਲੇ ਲੰਬੇ ਸਮੇਂ ਤੋਂ ਪੈਟਰੋਲ ਪੰਪ ਡੀਲਰਾਂ ਨਾਲ ਆਪਣੀਆਂ ਮਨਮਾਨਿਆਂ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਦਸਿਆ ਕਿ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਵੀ ਉਨ੍ਹਾਂ ਨਾਲ ਹੁੰਦੀਆਂ ਮਨਮਾਨੀਆਂ ਕਦੇ ਵੀ ਦੂਰ ਨਹੀ ਹੋਈਆਂ। ਜਿਸ ਲਈ ਉਨ੍ਹਾਂ ਨੂੰ ਰੋਸ ਪ੍ਰਦਰਸਨ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦਸਿਆ ਕਿ ਬਾਜਾਰ 'ਚ ਮੋਬਿਲਆਇਲ ਸਸਤਾ ਮੁਹੱਈਆ ਕਰਵਾਉਣ ਨਾਲ ਪਟਰੌਲ ਪੰਪਾਂ ਤੋਂ ਕੋਈ ਵੀ ਗਾਹਕ ਮੋਬਿਲਆਇਲ ਖਰੀਦਣ ਨੂੰ ਤਿਆਰ ਨਹੀ ਹੋ ਰਿਹਾ ਅਤੇ ਉਲਟਾ ਕੰਪਨੀਆਂ ਉਨ੍ਹਾਂ ਨੂੰ ਮਹਿੰਗੇ ਭਾਅ ਜਬਰੀ ਮੋਬਿਲਆਇਲ ਵੇਚਣ ਲਈ ਮਜਬੂਰ ਕਰ ਰਹੀਆ ਹਨ। 


ਆਗੂਆਂ ਨੇ ਇਹ ਵੀ ਕਿਹਾ ਹੈ ਕਿ ਐਕਸਪਲੋਸਿਵ ਸਰਟੀਫ਼ੀਕੇਟ ਜੋ ਕਿ ਕੰਪਨੀਆਂ ਨੇ ਹੀ ਉਨ੍ਹਾਂ ਨੂੰ ਜਾਰੀ ਕਰਨੇ ਹੁੰਦੇ ਹਨ ਪਰ ਉਨ੍ਹਾਂ ਦੀ ਪ੍ਰਕਿਰਿਆ ਕੰਪਨੀਆਂ ਵਲੋਂ ਏਨੀ ਕੁ ਲੰਮੀ ਕਰ ਦਿਤੀ ਜਾਂਦੀ ਹੈ ਕਿ ਸਬੰਧਤ ਵਿਭਾਗ ਜਦ ਉਨ੍ਹਾਂ ਤੋਂ ਐਕਸਪਲੋਸਿਵ ਲਾਇਸੰਸ ਦੀ ਮੰਗ ਕਰਦੀਆਂ ਹਨ ਤਾਂ ਉਨ੍ਹਾਂ ਕੋਲ ਉਹ ਲਾਈਸੰਸ ਮੌਜੂਦ ਨਾ ਹੋਣ ਕਰ ਕੇ ਪਟਰੌਲ ਪੰਪ ਮਾਲਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਹੀ ਨਹੀਂ ਕਰਨਾ ਪੈਂਦਾ ਸਗੋਂ ਸਬਧਿਤ ਵਿਭਾਗਾਂ ਨੂੰ ਵੀ ਜੁਰਮਾਨੇ ਦੇ ਰੂਪ 'ਚ ਪੈਸੇ ਦੇਣ ਪੈਦੇ ਹਨ। ਉਨ੍ਹਾਂ ਕਿਹਾ ਕਿ ਹੜਤਾਲ ਕਰਨਾ ਉਹਨਾਂ ਦਾ ਸ਼ੌਕ ਨਹੀ ਸਗੋਂ ਉਹਨਾਂ ਦੀ ਮਜਬੂਰੀ ਹੈ ਜਿਸ ਦੇ ਚਲਦਿਆਂ ਜਿਲ੍ਹੇ ਦੇ ਪੈਟਰੋਲ ਪੰਪ ਬੰਦ ਰੱਖੇ ਗਏ। ਇਸ ਮੌਕੇ ਸੁਮਿਤ ਚਾਵਲਾ, ਰਾਜੀਵ ਮਿੱਤਲ, ਡਿੰਪੀ ਖੇਖਰ, ਅਜੇਪਾਲ, ਹਰਮੀਤ ਸਿੱਧੂ, ਜਸਵਿੰਦਰ ਸਿੰਘ ਧਰਮਕੋਟ, ਨਿਤਿਨ ਗੁਪਤਾ, ਸੁਰਿੰਦਰ ਸਿੰਘ ਭਾਈ, ਬਲਜੀਤ ਕਾਲੀਆ ਆਦਿ ਹਾਜ਼ਰ ਸਨ।