ਮੋਗਾ ਨਹਿਰ 'ਚ ਮਿਲੀਆਂ ਲੜਕਾ ਅਤੇ ਲੜਕੀ ਦੀਆਂ ਲਾਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਗਾ ਜਿਲਾ ਅਧੀਨ ਪੈਂਦੇ ਕਸਬਾ ਬੱਧਨੀ ਕਲਾਂ ਨੇੜੇ ਅਬੋਹਰ ਬਰਾਂਚ ਨਹਿਰ ਵਿਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ...

Moga River couple found dead

ਮੋਗਾ, 10 ਮਈ : ਮੋਗਾ ਜਿਲਾ ਅਧੀਨ ਪੈਂਦੇ ਕਸਬਾ ਬੱਧਨੀ ਕਲਾਂ ਨੇੜੇ ਅਬੋਹਰ ਬਰਾਂਚ ਨਹਿਰ ਵਿਚੋਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆ ਹਨ। ਲੜਕਾ ਮਾਨਸਾ ਦਾ ਦੱਸਿਆ ਜਾ ਰਿਹਾ ਜਦਕਿ ਲੜਕੀ ਦੀ ਪਛਾਣ ਨਹੀਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਸਵੇਰ ਦੇ ਸਮੇਂ ਜਦੋਂ ਕਿਸਾਨ ਅਪਣੇ ਖੇਤਾਂ ‘ਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਨ੍ਹਾਂ ਨਹਿਰ ‘ਚ ਤੈਰਦੀਆਂ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਨੂੰ ਵੇਖੀਆਂ।  ਲਾਸ਼ਾਂ ਨੂੰ ਵੇਖ ਕਿਸਾਨ ਨੇ ਇਸ ਦੀ ਸੂਚਨਾ ਥਾਣਾ ਬੱਧਕੀ ਕਲਾਂ ਦੀ ਪੁਲਿਸ ਨੂੰ ਦਿੱਤੀ। 

ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਹੋਰਨਾਂ ਲੋਕਾਂ ਦੀ ਮਦਦ ਨਾਲ ਉਕਤ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਅਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।