ਉਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ ਆਈਸੀਯੂ ਵਿਚ ਭਰਤੀ
ਭਾਰਤ ਦੇ ਚੋਟੀ ਦੇ ਹਾਕੀ ਖਿਡਾਰੀ ਅਤੇ ਤਿੰਨ ਵਾਰੀ ਦੇ ਉਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ (95) ਦੀ ਤਬੀਅਤ ਖ਼ਰਾਬ ਹੋ ਗਈ ਹੈ।
ਚੰਡੀਗੜ੍ਹ, 9 ਮਈ (ਸਪੋਕਸਮੈਨ ਸਮਾਚਾਰ ਸੇਵਾ): ਭਾਰਤ ਦੇ ਚੋਟੀ ਦੇ ਹਾਕੀ ਖਿਡਾਰੀ ਅਤੇ ਤਿੰਨ ਵਾਰੀ ਦੇ ਉਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ (95) ਦੀ ਤਬੀਅਤ ਖ਼ਰਾਬ ਹੋ ਗਈ ਹੈ। ਉਨ੍ਹਾਂ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਬਲਬੀਰ ਸੀਨੀਅਰ ਦੇ ਦੋਹਤੇ ਕਬੀਰ ਨੇ ਭਾਸ਼ਾ ਨੂੰ ਦਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ।
ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਫ਼ੋਰਟਿਸ ਵਿਚ ਦਾਖ਼ਲ ਕਰਵਾਇਆ ਹੈ, ਜਿਥੇ ਉਹ ਆਈਸੀਯੂ ਵਿਚ ਹੈ। ਬਲਬੀਰ ਸਿੰਘ ਸੀਨੀਅਰ ਨੂੰ ਪਿਛਲੇ ਦੋ-ਤਿੰਨ ਦਿਨਾਂ ਤੋਂ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ, ਜਿਨ੍ਹਾਂ ਦਾ ਸਰੀਰ ਦਾ ਵੱਖ-ਵੱਖ ਅੰਗਾਂ ਉਤੇ ਅਸਰ ਹੋਇਆ ਹੈ ਅਤੇ ਉਨ੍ਹਾਂ ਦੀ ਹਾਲਤ ਬਹੁਤ ਚੰਗੀ ਨਹੀਂ ਹੈ। ਦਸਣਯੋਗ ਹੈ ਕਿ 95 ਸਾਲ ਬਲਬੀਰ ਸਿੰਘ ਨੂੰ ਬੀਤੇ ਸਾਲ ਸਾਹ ਸਬੰਧੀ ਤਕਲੀਫ਼ ਹੋਣ ਕਾਰਨ ਚੰਡੀਗੜ੍ਹ ਦੇ ਪੀ.ਜੀ.ਆਈ. ਐਮ.ਈ.ਆਰ. ਵਿਚ ਭਰਤੀ ਕਰਵਾਇਆ ਗਿਆ ਸੀ।