ਮੁਕਾਬਲੇ 'ਚ ਚਾਰ ਨਕਸਲੀ ਹਲਾਕ, ਇਕ ਪੁਲਿਸ ਅਧਿਕਾਰੀ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਰਾਜਨਾਂਦਗਾਂਵ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਦੋ ਮਹਿਲਾ ਨਕਸਲੀਆਂ

File Photo

ਰਾਏਪੁਰ, 9 ਮਈ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਰਾਜਨਾਂਦਗਾਂਵ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਦੋ ਮਹਿਲਾ ਨਕਸਲੀਆਂ ਸਮੇਤ ਚਾਰ ਨਕਸਲੀ ਮਾਰੇ ਗਏ ਹਨ ਅਤੇ ਪੁਲਿਸ ਦੇ ਇਕ ਏ.ਐਸ.ਆਈ ਸ਼ਹੀਦ ਹੋ ਗਿਆ ਹੈ। ਦੁਰਗ ਖੇਤਰ ਦੇ ਪੁਲਿਸ ਆਈ.ਜੀ ਵਿਵੇਕਾਨੰਦ ਸਿਨਹਾ ਨੇ ਸਨਿਚਰਵਾਰ ਨੂੰ ਦਸਿਆ ਕਿ ਰਾਜਨਾਂਦਗਾਂਵ ਜ਼ਿਲ੍ਹੇ ਦੇ ਮਾਨਪੁਰ ਥਾਣਾ ਖੇਤਰ 'ਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ 'ਚ ਦੋ ਮਹਿਲਾ ਨਕਸਲੀਆਂ ਸਮੇਤ ਚਾਰ ਨਕਸਲੀ ਮਾਰੇ ਗਏ।

ਇਸ ਘਟਨਾ 'ਚ ਮਦਨਵਾੜਾ ਥਾਣਾ ਇੰਚਾਰਜ ਅਤੇ ਏ.ਐਸ.ਆਈ ਸ਼ਾਮ ਕਿਸ਼ੋਰ ਸਰਮਾਂ ਸਹੀਦ ਹੋ ਗਏ ਹਨ। ਸਿਨਹਾ ਨੇ ਦਸਿਆ ਕਿ ਖੇਤਰ 'ਚ ਨਕਸਲੀ ਗਤੀਵਿਧੀਆਂ ਦੀ ਸੂਚਨਾ ਦੇ ਬਾਅਦ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਨੂੰ ਨਕਸਲ ਵਿਰੋਧੀ ਮੁਹਿੰਮ ਦੇ ਲਈ ਰਵਾਨਾ ਕੀਤਾ ਗਿਆ ਸੀ। ਜੱਥਾ ਜਦ ਮਾਨਪੁਰ ਥਾਣਾ ਖੇਤਰ ਦੇ ਪਰਦੌਨੀ ਪਿੰਡ ਦੇ ਜੰਗਲ 'ਚ ਸੀ ਤਕ ਨਕਸਲੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਦੇ ਬਾਅਦ ਸੁਰੱਖਿਆ ਬਲਾਂ ਨੇ ਵੀ ਜਵਾਬੀ ਕਰਵਾਈ ਕੀਤੀ। ਮੁਠਭੇੜ ਦੌਰਾਨ ਏ.ਐਸ.ਆਈ ਸ਼ਰਮਾ ਸ਼ਹੀਦ ਹੋ ਗਏ।

ਉਨ੍ਹਾਂ ਨੇ ਦਸਿਆ ਕਿ ਕੁੱਝ ਦੇਰ ਤਕ ਦੋਹਾਂ ਤਰਫੋਂ ਗੋਲੀਬਾਰੀ ਦੇ ਬਾਅਦ ਨਕਸਲੀ ਉਥੋਂ ਫਰਾਰ ਹੋ ਗਏ। ਬਾਅਦ 'ਚ ਜਦ ਸੁਰੱਖਿਆ ਬਲਾਂ ਨੇ ਘਟਨਾਸਥਲ ਦੀ ਤਲਾਸ਼ੀ ਲਈ ਤਾਂ ਉਥੇ ਦੋ ਮਹਿਲਾ ਨਕਸਲੀਆਂ ਸਮੇਤ 4 ਨਕਸਲੀਆਂ ਦੀਆਂ ਲਾਸ਼ਾਂ, ਇਕ ਏ.ਕੇ 47, ਇਕ ਐਸਐਸਆਰ ਅਤੇ ਦੋ ਹੋਰ ਹਥਿਆਰ ਬਰਾਮਦ ਹੋਏ।  (ਪੀਟੀਆਈ)