1500 ਨਸ਼ੀਲੀਆਂ ਗੋਲੀਆਂ ਸਮੇਤ ਇਕ ਗ੍ਰਿਫ਼ਤਾਰ
ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁੱਖੀ ਧਰੂਵ ਦਹੀਆਂ ਦੀਆਂ ਹਦਾਇਤਾ ਉਤੇ ਗ਼ਲਤ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਸਿਟੀ ਪੱਟੀ
ਪੱਟੀ, 9 ਮਈ (ਅਜੀਤ ਘਰਿਆਲਾ/ਪ੍ਰਦੀਪ): ਪੁਲਿਸ ਜ਼ਿਲ੍ਹਾ ਤਰਨਤਾਰਨ ਦੇ ਮੁੱਖੀ ਧਰੂਵ ਦਹੀਆਂ ਦੀਆਂ ਹਦਾਇਤਾ ਉਤੇ ਗ਼ਲਤ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ 1500 ਨਸ਼ੀਲ਼ੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਜਰਨੈਲ ਸਿੰਘ ਨੇ ਦਸਿਆ ਕਿ ਥਾਣੇਦਾਰ ਦਿਲਬਾਗ ਸਿੰਘ ਅਤੇ ਥਾਣੇਦਾਰ ਮਨਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੱਟੀ ਤੋਂ ਕੰਡਿਆਲਾ ਰੋਡ ਉਪਰ ਗਸ਼ਤ ਕਰ ਰਹੇ ਸਨ ।
ਜਿਸ ਦੌਰਾਨ ਇਕ ਮੋਨਾ ਵਿਅਕਤੀ ਆ ਰਿਹਾ ਸੀ ਜਿਸ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਮੋਮੀ ਲਿਫ਼ਾਫ਼ਾ ਸੁੱਟ ਕਿ ਪਿੱਛੇ ਮੁੜਨ ਲੱਗਾ ਤਾਂ ਪੁਲਿਸ ਨੇ ਸ਼ੱਕ ਪੈਣ ਉਤੇ ਉਸ ਨੂੰ ਕਾਬੂ ਕਰ ਲਿਅ। ਪੁੱਛਗਿੱਛ ਦੌਰਾਨ ਕਾਬੂ ਕੀਤੇ ਵਿਅਕਤੀ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਸੁਰਿੰਦਰਪਾਲ ਸਿੰਘ ਵਜੋਂ ਹੋਈ। ਤਲਾਸ਼ੀ ਦੌਰਾਨ ਸੁੱਟੇ ਹੋਏ ਲਿਫ਼ਾਫ਼ੇ ਵਿਚੋਂ 1500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ । ਪੁਲਿਸ ਨੇ ਕਾਬੂ ਕੀਤੇ ਵਿਅਕਤੀ ਵਿਰੁਧ ਐਨ.ਡੀ.ਪੀ.ਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।